ਮੁਫਤ ਬਹਿਸ਼ਤ ਨ ਮਿਲਸੀ ਲੋਕਾਂ

ਮੁਫਤ ਬਹਿਸ਼ਤ ਮਿਲਸੀ ਲੋਕਾਂ,

ਨਾਲ ਭਲਿਆਂ ਕਿਰਦਾਰਾਂ ਧੀ

'ਅਫਲਹ ਮਨ ਜ਼ਕਹਾ' ਬਾਹਜੋਂ

ਕਦ ਹੋਸਣ ਛਟਕਾਰਾਂ ਧੀ

'ਵਹੀ ਅਲ ਨਫੀਰ' ਪੁੱਛਿਆ

ਦੁਨੀਆਂ ਕਰ ਰਹੀ ਨਿਤ ਪੁਕਾਰਾਂ ਧੀ

'ਸਿਜਨ ਉਲਮੋਮਿਨ' ਜਿਨਹਾਂ ਮਾਨੀ,

ਮਾਣਕ ਸੌ ਗੁਲਜ਼ਾਰਾਂ ਧੀ

ਬਾਗ ਬਹਿਸ਼ਤ ਪਛਾਣੋਂ ਦੁਨੀਆਂ,

ਕਰ ਰਹੀ ਨਿੱਤ ਪੁਕਾਰਾਂ ਧੀ

ਪਈ ਏਂ ਜਾ ਵਿਚ ਗਰਬ ਗੁਬਾਰਾਂ,

ਗਈ ਏਂ ਤੋੜ ਮੁਹਾਰਾਂ ਧੀ

ਮਾਨਿਆ ਹੈ 'ਲਾ ਤਕਤਲਵਾ ਤਫਤਲੂਆਹ' ਮੈਨੂੰ,

ਨਹੀਂ ਤੇ ਮਾਰ ਨਿਤਾਰਾਂ ਧੀ

ਹੈਦਰ ਕਿਉਂ ਇਹ ਉਮਰ ਅਕਾਰਥ,

ਦੁਖਾਂ ਵਿਚ ਗੁਜ਼ਾਰਾਂ ਧੀ ।੧੫।

📝 ਸੋਧ ਲਈ ਭੇਜੋ