ਓਏ ਪਿਆਰਿਆ... ਸ਼ਿੰਗਾਰਿਆ ।
ਨਿਆਰਿਆ... ਸੰਵਾਰਿਆ ।
ਵੇ ਸਾਨੂੰ, ਤੇਰੀਆਂ ਮੁਹੱਬਤਾਂ ਨੇ ਮਾਰਿਆ ।
ਓਏ ਪਿਆਰਿਆ, ਵੇ ਸਾਨੂੰ ਤੇਰੀਆਂ ਮੁਹੱਬਤਾਂ ਨੇ ਮਾਰਿਆ ।
ਤੈਨੂੰ ਤੱਕਿਆ, ਰੂਹ ਜੱਪਿਆ, ਨਾ ਥੱਕਿਆ ।
ਦਿਲ ਹਾਰਿਆ, ਮੈਂ ਤੈਨੂੰ ਦੋਵੇਂ ਨੈਣੀ ਨਿਹਾਰਿਆ ।
ਓਏ ਪਿਆਰਿਆ... ਵੇ ਸਾਨੂੰ ਤੇਰੀਆਂ ਮੁਹੱਬਤਾਂ ਨੇ ਮਾਰਿਆ ।
ਹਾਲ ਬੇਹਾਲ, ਰਹਿਣਾ ਤੇਰੇ ਨਾਲ,
ਚੜ੍ਹੇ ਸਿਆਲ, ਬਾਹਾਂ ਦਾ ਜਾਲ ।
ਤੇਰੇ ਗਲ ਪਾਉਣ ਨੂੰ , ਰੂਪ ਸ਼ਿੰਗਾਰਿਆ ।
ਓਏ ਪਿਆਰਿਆ... ਸਾਨੂੰ ਤੇਰੀਆਂ ਮੁਹੱਬਤਾਂ ਨੇ ਮਾਰਿਆ ।
'ਸਰਬ' ਮਲੰਗ, ਰੰਗੀ ਤੇਰੇ ਰੰਗ ।
ਮੋਹ ਵਿੱਚ ਸੰਗ, ਬਿਨਾ ਕੋਈ ਮੰਗ ।
ਜਿੰਦ ਤੇਰੇ ਨਾਂਵੇਂ ਕਰਨ ਨੂੰ , ਹੋਈ ਤਿਆਰ ਆ ।
ਓਏ ਪਿਆਰਿਆ, ਉਹਨੂੰ ਤੇਰੀਆਂ ਮੁਹੱਬਤਾਂ ਨੇ ਮਾਰਿਆ ।