ਉਹ ਮੁਹੱਬਤਾਂ ਦਾ ਬਾਦਸ਼ਾਹ ਕਹਾਉਂਦਾ ਹੈ ।
ਜੋ ਮੈਥੋਂ ਦਰਦਾਂ ਦੇ ਟੋਕਰੇ ਢਵਾਂਉਂਦਾ ਰਿਹਾ ।
ਦਿਲ ਦਾ ਚੋਰ ਫਰੇਬੀ, ਮੈਨੂੰ ਨਾਮ ਦੇਤਾ ।
ਝੂਠੇ ਦਾਅਵੇ ਜੋ ਕਰ ਭਰਮਾਉਂਦਾ ਰਿਹਾ ।
ਉਹ ਛਿੱਲਦਾ ਰਿਹਾ ਮੇਰੇ ਜ਼ਖ਼ਮਾਂ ਨੂੰ ।
ਤੇ ਮੈਂ ਮੱਲ੍ਹਮ ਪਿਆਰ ਦੀ ਲਾਉਂਦਾ ਰਿਹਾ ।
ਨਿੱਤ ਦੱਸ ਕੇ ਆਪਣੀਆਂ ਮਜ਼ਬੂਰੀਆਂ ਨੂੰ ।
ਸਾਨੂੰ ਮਿਲਣ ਸਮੇਂ ਤਰਸਾਉਂਦਾ ਰਿਹਾ ।
ਅਸਾਂ ਮੰਗੀਆਂ ਖ਼ੈਰਾਂ ਉਹਦੀ ਜ਼ਿੰਦਗੀ ਲਈ ।
ਜੋ ਸਾਡੇ ਦਰਦ ਝੋਲ਼ੀ ਵਿੱਚ ਪਾਉਂਦਾ ਰਿਹਾ ।
ਕਿਤੇ ਘਟ ਨਾ ਜਾਵੇ ਤੁਬਕਾ ਲੂਣ ਬਣਨਾ ।
ਤੇ ਮੈਂ ਛਾਂਵੇਂ ਅੱਥਰੂ ਰੱਖ ਸੁਕਾਉਂਦਾ ਰਿਹਾ
ਮੈਂ ਕਾਦਰ ਕਹਿ ਉਸ ਨੂੰ ਪੂਜਣ ਲੱਗ ਪਿਆ ।
ਉਹ ਬਦਨਾਮੀ ਦੇ ਟਿੱਕੇ ਮੱਥੇ ਲਾਉਂਦਾ ਰਿਹਾ
ਮੈਂ ਯਾਰ ਯਾਰ ਪੁਕਾਰ ਕੇ ਮੀਰਾ ਬਣ ਗਈ ।
ਤੇ ਉਹ ਜੱਗ ਤੋਂ ਸਾਨੂੰ ਛੁਪਾਉਂਦਾ ਰਿਹਾ ।
ਜਿਉਂਦੇ ਜੀਅ ਨਾ ਸਰਬ ਦੀ ਕਦਰ ਕੀਤੀ ।
ਮੋਇਆਂ ਗੀਤ ਪਿਆਰ ਦੇ ਗਾਉਂਦਾ ਰਿਹਾ ।
ਹੁਣ ਬਿਰਹੇ ਨੂੰ ਉਹ ਸੁਲਤਾਨ ਕਹਿੰਦਾ ।
ਜੋ ਪਲ਼ੋਸ ਕੇ ਛਿੱਛੜੇ, ਜ਼ਖ਼ਮਾਂ ਦੇ ਲਾਉੰਾਦਾ ਰਿਹਾ ।
ਸਰਬ ਜਿਹੇ ਨਹੀ ਨਿੱਤ ਪਿਆਰ ਮਿਲਦੇ ।
ਯੋਗੀ ਬਣ ਵੰਝਲੀ ਹੁਣ ਵਜਾਉਂਦਾ ਰਿਹਾ ।