ਮੁਹੱਬਤ ਦਾ ਖਜਾਨਾ

ਲਉ ਦੋਸਤੋ ਹੁਣ ਖੁਸ਼ੀਆਂ ਦਾ ਜ਼ਮਾਨਾ ਗਿਆ,

ਸਾਡੇ ਹਿੱਸੇ ਵੀ ਇੱਕ ਦੋਸਤੀ ਦਾ ਅਫਸਾਨਾ ਗਿਆ।

ਸਦੀਆਂ ਤੋਂ ਜਿੰਦਗੀ ਦੀ ਸਮਾ ਇਕੱਲੀ ਮੱਚ ਰਹੀ ਸੀ,

ਹੁਣ ਨਾਲ ਮੱਚਣ ਲਈ ਪਿਆਰਾ ਪਰਵਾਨਾ ਗਿਆ।

ਸਲਾਮ ਕਰ ਗਏ ਪਤਝੜ ਤੇ ਰੁੱਖੇ ਜਿਹੇ ਮੌਸਮ ਸਾਨੂੰ,

ਹੁਣ ਤਾਂ ਦੋਸਤੋ ਬਹਾਰਾਂ ਦਾ ਮੌਸਮ ਸੁਹਾਨਾ ਗਿਆ।

ਹੁਣ ਰੱਜ-ਰੱਜ ਕੇ ਵਾਰਾਂਗੇ ਮੁਹੱਬਤਾਂ ਆਪਣੇ ਆਪ ਤੋਂ,

ਸਿੱਧੂ' ਸਾਡੇ ਹੱਥ ਮੁਹੱਬਤਾਂ ਦਾ ਖਜ਼ਾਨਾ ਗਿਆ।

📝 ਸੋਧ ਲਈ ਭੇਜੋ