ਮੁਹੱਬਤ ਗਵਾਚ ਗਈ ਦੋਸਤੋ

ਮੁਹੱਬਤ, ਮੁਹੱਬਤ, ਮੁਹੱਬਤ

ਮੁਹੱਬਤ, ਤੂੰ ਕਿੱਥੇ ਹੈਂ

ਮੁਹੱਬਤ ਗਵਾਚ ਗਈ ਦੋਸਤੋ, ਕਿਤੇ ਵੇਖੀ ਤਾਂ ਦੱਸਿਓ

ਉਹਨੂੰ ਪਿਆਰ ਨਾਲ ਲੈ ਆਇਓ,

ਨਾ ਫੁਫੰਗ ਕੋਈ ਕੱਸਿਓ

ਉਹ, ਜਿਸਦਾ ਦਿਲਾਂ ਉੱਤੇ ਰਾਜ ਸੀ

ਨਿਆਣਿਆਂ ਦੇ ਵਾਂਗ, ਜਿਹਦਾ ਪੁੱਠਾ ਹਰ ਕਾਜ ਸੀ

ਮੁਰਦਿਆਂ ਜਾਨ ਪਾਉਣ ਵਾਲੀ, ਹੋ ਗਈ ਆਬਾਦ ਕਿੱਥੇ

ਦੱਸਿਓ

ਉਹਨੂੰ ਪਿਆਰ ਨਾਲ ਲੈ ਆਇਓ

ਨਾ ਫੁਫੰਗ ਕੋਈ ਕੱਸਿਓ

ਮੁਹੱਬਤ ਗਵਾਚ ਗਈ ਦੋਸਤੋ, ਕਿਤੇ ਵਿਖ ਗਈ ਤੇ ਦੱਸਿਓ

ਉਹਨੂੰ ਮੇਹਣਿਆਂ ਨੇ ਖਾ ਲਿਆ, ਤੇ ਦੂਰ ਭਜਾ ਲਿਆ

ਕਿੰਨਾ ਚਿਰ ਅੱਧਵਾਟਿਓਂ ਟੁੱਟਦੀ, ਜਿਸਮਾਂ ਵਾਲਿਆਂ ਨੇ ਖਾ ਲਿਆ

ਕਿੰਨਾ ਸੋਹਣਾ ਲਗਦੀ ਸੀ, ਹਰ ਇੱਕ ਨਾਲ ਫੱਬਦੀ ਸੀ

ਪੂਰਨ, ਰਾਂਝਾ, ਪੁਨੂੰ, ਫਰਿਆਦ ਉਡੀਕਦਾ, ਉਹਨੂੰ ਦੱਸਿਓ

ਉਹਨੂੰ ਪਿਆਰ ਨਾਲ ਲੈ ਆਇਓ, ਨਾ ਫੁਫੰਗ ਕੋਈ ਕੱਸਿਓ

ਮੁਹੱਬਤ ਗਵਾਚ ਗਈ ਦੋਸਤੋ, ਕਿਤੇ ਮਿਲ ਪਈ ਤੇ ਦੱਸਿਓ

ਕਹਿਓ ਲੂਣਾ ਰੋਂਦੀ ਹੈ, ਨਿੱਤ ਚੁੰਨੀ ਭਿਓਂਦੀ ਹੈ

ਸੱਸੀ ਵਿੱਚ ਮਾਰੂਥਲਾਂ ਰੋਵੇ, ਸ਼ੀਰੀ ਨਾਲ ਹੀਰ ਕਰਲਾਉਂਦੀ ਹੈ

ਤੇਰਾ ਪਿਆ ਵਿਛੋੜਾ ਨੀ, ਸਰਬ ਦੇ ਵੱਜੇ ਤੀਰ ਤਿੱਖੇ ਦੱਸਿਓ

ਮੁਹੱਬਤ ਗਵਾਚ ਗਈ ਸੋਹਣਿਓਂ, ਕਿਤੇ ਮਿਲ ਗਈ ਤੇ ਦੱਸਿਓ

ਉਹਨੂੰ ਪਿਆਰ ਨਾਲ ਲੈ ਆਇਓ,

ਨਾ ਫੁਫੰਗ ਕੋਈ ਕੱਸਿਓ

📝 ਸੋਧ ਲਈ ਭੇਜੋ