ਮੁਹੱਬਤ ਹੋ ਗਈ

ਸੋਚ ਕਿ ਤੈਨੂੰ ਮੁਹੱਬਤ ਹੋ ਗਈ

ਕੱਲਾ ਸੋਚ ਸੋਚ ਮੁਸਕਰਾ ਕੇ ਤੇ ਵੇਖ

ਸੋਚ ਸੱਜਣ ਹੱਥ ਤੇਰੇ ਵੱਲ ਕਰਤਾ

ਅਪਣਾ ਹੱਥ ਸੱਜਣ ਫੜਾ ਕੇ ਤੇ ਵੇਖ

ਸੋਚ ਕਿ ਮਖ਼ਮਲੀ ਮੁਲਾਇਮ ਜਿਹਾ ਹੱਥ ਉਹਦਾ

ਆਪਣਾ ਹੱਥ ਸੀਨੇ ਨਾਲ ਲਾ ਕੇ ਤੇ ਵੇਖ

ਸੋਚ ਤੇਰੇ ਕੋਲ ਬੈਠਾ ਤੈਨੂੰ ਕਿੰਨੀ ਸੰਗ ਲੱਗੀ,

ਚੁੰਨੀ ਪੱਲਾ ਦੰਦਾਂ 'ਚ ਦਬਾ ਕੇ ਤੇ ਵੇਖ

ਸੋਚ ਬੈਠ ਸਾਹਵੇਂ ਪਿਆਰ ਗੀਤ ਗਾਉਣਾ ਪਿਆ,

ਨੀਵੀਂ ਧੌਣ ਕਰ ਗੁਣ ਗੁਣਾ ਕੇ ਤੇ ਵੇਖ

ਨੈਣੀਂ ਉਹਦੇ ਸੁਰਮਾ ਤੂੰ ਕੱਜਲੇ ਦੀ ਧਾਰੀ ਬਣ,

ਨੈਣੀ ਨੈਣ ਪਾ ਸ਼ਰਮਾ ਕੇ ਤੇ ਵੇਖ

ਸੋਚ ਤੂੰ ਰੂਹਾਨੀ ਰੱਖ, ਮੰਨ ਲੈ ਕਿ ਮਿਲ ਪਿਆ,

ਨੈਣੀਂ ਹੰਝੂ ਕੇਰ ਗਲ ਲੱਗ ਕੇ ਤੇ ਵੇਖ

ਸੱਚੀਆਂ ਮੁਹੱਬਤਾਂ ਦੇ ਅਹਿਸਾਸ ਹੀ ਬਥ੍ਹੇਰੇ ਹੁੰਦੇ,

'ਸਰਬ' ਵਾਲੇ ਭੇਖ ਆਸ ਰੱਖ ਕੇ ਤੇ ਵੇਖ

📝 ਸੋਧ ਲਈ ਭੇਜੋ