ਤੂੰ ਸੁਣ ਮੁਲਕਾਂ ਵਾਲੀਏ !

ਬੋਲ ਨਾ ਮੁੱਖੋਂ ਬੋਲ

ਸੁਪਨੇ ਬੀਜਣ ਵਾਸਤੇ

ਜ਼ਿਮੀ ਨਾ ਸਾਡੇ ਕੋਲ

ਤੂੰ ਸੁਣ ਕੌਲਾਂ ਵਾਲੀਏ !

ਕੌਲਾਂ ਦੀ ਤਕਦੀਰ

ਧਰਤੀ ਛਾਵਾਂ ਮੁੱਕੀਆਂ

ਅੰਬਰ ਮੁੱਕਾ ਨੀਰ

ਤੂੰ ਸੁਣ ਮਿਹਰਾਂ ਵਾਲੀਏ

ਕੀ ਕੁਝ ਸਾਡੇ ਜੋਗ

ਹੰਝੂ ਮੋਤੀ ਇਸ਼ਕ

ਅੱਖਾਂ ਚੁੱਗਣ ਚੋਗ

ਤੂੰ ਸੁਣ ਦਾਤਾਂ ਵਾਲੀਏ

ਹੀਰੇ ਕਰਦੀ ਸੋਟ

ਪਹਿਨ ਨਾ ਸੱਕੇ ਜਿੰਦੜੀ

ਗੀਰੇ ਚੁੰਮਣ ਹੋਠ

ਤੂੰ ਸੁਣ ਲਾਟਾਂ ਵਾਲੀਏ

ਚਾਨਣ ਭਿੱਜੀ ਵਾਟ

ਆਸ਼ਕ ਜਿੰਦਾਂ ਬਾਲਦੇ

ਉੱਚੀ ਰਖਦੇ ਲਾਟ

ਸੂਲ ਸੁਰਾਹੀਆਂ ਵਾਲੀਏ

ਵੇਖ ਤੜਪਦੇ ਰਿੰਦ

ਜ਼ਖ਼ਮੀ ਹੋਣ ਕਹਾਣੀਆਂ

ਕਿੱਸੇ ਤੋੜਨ ਜਿੰਦ

📝 ਸੋਧ ਲਈ ਭੇਜੋ