ਤਪੇ ਕਹਿਰ ਫ਼ਕੀਰਾਂ ਦੀ ਅੱਖ ਵੇ

ਜੀਵੇਂ ਲਾਜ ਲਾਹੌਰ ਦੀ ਰੱਖ ਵੇ

ਨਹੀਂ ਮੁਲਕ ਤਕਦੀਰ ਦੇ ਸ਼ਾਨ ਐਸੀ

ਸ਼ਹਿਰ ਵਸਣ ਦਰਿਆਵਾਂ ਤੇ ਲੱਖ ਵੇ

ਸ਼ਾਲਾ ਰਹੇ ਇਨਾਇਤ ਦਾ ਦਰ ਖੁੱਲ੍ਹਾ

ਬਿਜਲੀ ਚੁੰਮ੍ਹਕੇ ਚਮਕਿਆ ਕੱਖ ਵੇ

ਐਵੇਂ ਕਰੀਂ ਜ਼ੋਰ ਧਿਗਾਣੜਾ

ਤੈਂਡੀ ਮਿਹਰ ਤੋਂ ਅਸੀਂ ਵੱਖ ਵੇ

ਜੀਵੇਂ ਰੱਤ ਦੇ ਮੋਹ ਦੀ ਕਾਂਗ ਡੱਕੀਂ

ਤੀਰ ਨਿਕਲਿਆ ਜ਼ਿਮੀਂ ਨੂੰ ਚੱਖ ਵੇ

ਕੌਣ ਤੜਪਿਆ ਲਹੂ ਵਿਚ ਧਾਹ ਮਾਰਣ

ਕਬਰਾਂ ਉੱਠ ਕੇ ਜ਼ਿਮੀਂ ਤੋਂ ਲੱਖ ਵੇ

ਤਪੇ ਕਹਿਰ ਫ਼ਕੀਰਾਂ ਦੀ ਅੱਖ ਵੇ

ਜੀਵੇਂ ਲਾਜ ਲਾਹੌਰ ਦੀ ਰੱਖ ਵੇ

📝 ਸੋਧ ਲਈ ਭੇਜੋ