ਮੁਖ ਮਹਤਾਬ ਸਜਣ ਦਾ

ਮੁਖ ਮਹਤਾਬ ਸਜਣ ਦਾ ਸੁਨਿਯਾਂ, ਘੂੰਘਟ ਵਿਚ ਲੁਕਾਯੁਸਿ

ਡੂੰਹੇ ਨੂਰ ਤਿਜਲੇ ਡੀਂਦੇ, ਕਯੋਂ ਵਤ ਆਪ ਛੁਪਾਯੁਸਿ

ਜ਼ਾਹਿਰ ਬਾਤਿਨ ਸੋਈ ਆਹਾ, ਬਾਜ਼ੀ ਭੇਦ ਬਨਾਯੁਸਿ

ਚਸ਼ਮਾਂ ਦੇ ਚਮਕਾਰੇ ਲੁਕਦੇ, ਲਾਸ਼ਕ ਬਿਰਹਾ ਲਾਯੁਸਿ

ਸੂਰਤ ਵਿਚੂੰ ਮੂਰਤ ਬਣ ਕੇ, ਸੱਚਲ ਨਾਮ ਸਦਾਯੁਸਿ

📝 ਸੋਧ ਲਈ ਭੇਜੋ