ਤਿਰਛੀ ਨਜ਼ਰ ਪਿਆਰ ਸੰਗ ਵੇਖ ਬੈਠੇ,
ਹੋਈ ਹੋਰ ਤਾਂ ਅਸਾਂ ਤੋਂ ਭੁੱਲ ਕੋਈ ਨਾ ।
ਦਰਦ ਹਿਜਰ ਵਿਚ ਖੁਲ੍ਹਕੇ ਰੋਣ ਬਾਝੋਂ,
ਮਿਲਦੀ ਇਸ਼ਕ ਵਿਚ ਹੋਰ ਤਾਂ ਖੁਲ੍ਹ ਕੋਈ ਨਾ ।
ਸਦਾ ਖੁਸ਼ੀ ਵਿਚ ਲਿਪਟਿਆ ਗ਼ਮ ਹੁੰਦਾ,
ਬਿਨਾਂ ਕੰਡਿਆਂ ਦੇ ਹੁੰਦਾ ਫੁੱਲ ਕੋਈ ਨਾ ।
ਸਭਨਾਂ ਸ਼ੈਆਂ ਦੇ ਭਾਅ ਅਸਮਾਨ ਚੜ੍ਹ ਗਏ,
ਸਾਡੇ ਹਉਕਿਆਂ ਦਾ ਵਧਿਆ ਮੁੱਲ ਕੋਈ ਨਾ ।