ਜੇ ਮੁਨਾਫ਼ੇ ਤੇ ਕਸਾਰੇ ਵੇਖਦੇ

ਫੇਰ ਕਿਵੇਂ ਨੇ ਨਜ਼ਾਰੇ ਵੇਖਦੇ

ਭਾਰ ਆਪਣੇ ਤੇ ਖਲੋ ਕੇ ਵੇਖਿਆ

ਡੋਲ ਜਾਂਦੇ ਜੇ ਸਹਾਰੇ ਵੇਖਦੇ

ਐਨਕਾਂ ਲਾ ਕੇ ਅਕੀਦਤ ਵਾਲੀਆਂ

ਕੀ ਹਕੀਕਤ ਨੂੰ ਵਿਚਾਰੇ ਵੇਖਦੇ

ਸਾਨੂੰ ਚੁੱਲ੍ਹੇ ਦਾ ਹੀ ਝੋਰਾ ਲੈ ਗਿਆ

ਬੀਤ ਗਈ ਤਵਿਆਂ ਤੇ ਤਾਰੇ ਵੇਖਦੇ

📝 ਸੋਧ ਲਈ ਭੇਜੋ