ਮੂੰਹ ਦਾ ਜ਼ਾਇਕਾ ਕੌੜਾ-ਕੌੜਾ

ਮੂੰਹ ਦਾ ਜ਼ਾਇਕਾ ਕੌੜਾ-ਕੌੜਾ ਖੀਸੇ ਸਾਡੇ ਸੱਖਣੇ

ਅਸਾਂ ਗਰੀਬਾਂ ਨਵੀਂ ਬਹਾਰ ਦੇ ਮੇਵੇ ਕਾਦ੍ਹੇ ਚੱਖਣੇ ?

ਭਾਗਾਂ ਵਾਲੀ ਧਰਤੇ ਦੇ ਪੁੱਤ ਸੜਿਆਂ ਭਾਗਾਂ ਵਾਲੇ,

ਸਾਰੀ ਉਮਰ ਮੁਸ਼ੱਕਤ ਕਰਦੇ ਫੇਰ ਭੜੋਲੇ ਸੱਖਣੇ

ਘੁੱਪ ਹਨੇਰੇ ਅੰਦਰ ਕਿਹੜਾ ਵਧ ਕੇ ਦੀਵੇ ਬਾਲੇ,

ਰੌਸ਼ਨੀਆਂ ਨੂੰ ਤਰਸ ਗਏ ਨੇ ਇਹ ਅੱਖੀਆਂ ਦੇ ਰਖਣੇ।

ਸਾਡੇ ਜਿਸਮ ਦਾ ਨੰਗ ਲੁਕਾਂਦੀ ਧੂੜ ਮੁਸ਼ੱਕਤ ਵਾਲੀ,

ਅਸੀਂ ਨੇ ਅਪਣੇ ਜੁੱਸੇ ਕਾਦ੍ਹੇ ਸਾਂਭ-ਸੰਭਾਲ ਕੇ ਰੱਖਣੇ

ਲੰਮੀਆਂ-ਲੰਮੀਆਂ ਕਾਰਾਂ ਦੇ ਵਿਚ ਬੈਠੀਆਂ ਦਿੱਸਣ ਡੈਣਾਂ,

ਨੰਗੇ ਪੈਰੀਂ ਕੋਲੇ ਚੁਗਦੇ 'ਕੁਦਸੀ' ਜਿਸਮ ਸੁਲੱਖਣੇ

📝 ਸੋਧ ਲਈ ਭੇਜੋ