ਤੇਰਾ ਇਸ਼ਕ ਜੇ ਮੇਰਾ ਅਕੀਦ ਬਣ ਜੇ ,

ਕੋਈ ਨਸ਼ਾ ਮੇਰੀ ਰੱਤ ਨੂੰ  ਕਸ਼ੀਦ ਬਣ ਜੇ।

ਜਦੋਂ ਕਿਸੇ ਮੁੱਖ ਵਿੱਚੋਂ ਤੇਰੀ ਦੀਦ ਬਣ ਜੇ,

ਕਿਤੇ ਮਿਲੇਂਗਾ ਜ਼ਰੂਰ ਇਹ ਉਮੀਦ ਬਣ ਜੇ।

ਜਦੋਂ ਬਿਰਹਾ ਦੀ ਪੀੜਾ ਵੀ ਸ਼ਦੀਦ ਬਣ ਜੇ,

ਓਦੋਂ ਸ਼ਾਹਾਂ ਦਾ ਮੁੰਡਾ ਵੀ 'ਫ਼ਰੀਦ' ਬਣ ਜੇ।

ਜਿਹੜੀ ਮੌਤ, ਬੱਸ 'ਮੌਤ' ਤੋਂ 'ਸ਼ਹੀਦ' ਬਣ ਜੇ,

ਰੂਹਾਂ ਫੰਡਰਾਂ ਦੀ ਚੰਗੀ ਜੀ ਖਰੀਦ ਬਣ ਜੇ।

"ਮੰਡੇਰ" ਤੋਂ ਜੇ ਕਦੇ ਇਹ 'ਮੁਰੀਦ' ਬਣ ਜੇ।

ਸੱਚ ਜਾਣੀ ਓਹੀ ਦਿਨ ਮੇਰੀ ਈਦ ਬਣ ਜੇ॥

📝 ਸੋਧ ਲਈ ਭੇਜੋ