ਮੁੜ ਆ ਕਵਿਤਾ ਦੇ ਮਹਿਰਮਾ

 ਮੁੜ ਕਵਿਤਾ ਦੇ ਮਹਿਰਮਾ, ਲਿਖੋ ਫੱਟੀ ਇੱਕ ਓਅੰਕਾਰ।

 ਮਾਤਾ ਦੀ ਕੁੱਖ ਨੂੰ ਭਾਗ ਲਾ, ਧਾਰੋ ਜੱਗ ਤੇ ਫਿਰ ਅਵਤਾਰ।

 ਤ੍ਹਾਨੂੰ ਜਪੁਜੀ ਸਾਹਿਬ ਉਡੀਕ ਰਿਹਾ, ਨਾਲ਼ ਲੈ ਆਓ ਇੱਕ ਓਅੰਕਾਰ।

 ਵੱਢੇ ਰੁੱਖ ਤੇ ਕੁਤਰੇ ਕੁੱਖ, ਇਨਸਾਫ਼ ਲਈ ਕਰਦੇ ਪਏੇ ਪੁਕਾਰ।

 ਏਥੇ ਓਸ ਨੂੰ ਮੰਦਾ ਆਖਦੇ, ਜੋ ਜੰਮਦੀਆਂ ਨੇ ਰਾਜਾਨ।

 ਢਿੱਡ ਜੱਗ ਦਾ ਭਰਨ ਵਾਲੇ, ਸੜਕੀਂ ਰੋਣ ਕਿਸਾਨ।

 ਨਾਨਕ ਸਾਹਿਬ ਅਰਜ਼ ਹੈ ਕਰਾਂ, ਹੱਟੀ ਸਤਿ ਦੀ ਖੋਲ੍ਹ ਦਿਉ।

 ਤੱਕੜੀ ਸੱਚ ਦੇ ਵੱਟੇ ਰੱਖ ਕੇ, ਫਿਰ ਤੇਰਾ-ਤੇਰਾ ਤੋਲ ਦਿਉ।

 ਕੱਚੀ ਗਾਚੀ ਫੱਟੀ ਪੋਚ ਕੇ, ਕਲਯੁਗੀ ਪਾਂਧਿਆਂ ਦਿਓ ਪੜ੍ਹਾ।

 ਹੱਕੀ ਪਹਿਰੇਦਾਰਾਂ ਹੱਥ, ਇਨਸਾਫ਼ ਦੀ ਤੱਕੜੀ ਦਿਓ ਫੜਾ।

 ਮਲਕ ਭਾਗੋ ਜਿਹੀਆਂ ਖ਼ੂਨੀ ਰੋਟੀਆਂ, ਨਿਚੋੜ ਤੋੜ ਹੰਕਾਰ।

 ਇੱਕ ਵਾਰੀ ਸਾਰੀ ਧਰਤ ਫਿਰ, ਬਾਬਾ, ਜਪੇ ਨਿਰੰਕਾਰ।

 ਤੇਰੀ ਸਰਬ ਉਡੀਕੇ ਦਾਤਿਆ, ਸਿਰ ਹੱਥ ਧਰ ਦੇਈਂ ਪਿਆਰ।

 ਜਿਹੜੀ ਹਰ ਕਵਿਤਾ ਨੂੰ ਲਿਖ ਕੇ, ਜਪਦੀ ਸਤਿ ਕਰਤਾਰ।

📝 ਸੋਧ ਲਈ ਭੇਜੋ