ਮੁਰਸ਼ਦ ਮਨ ਵਿਚ ਲਾਂਦਾ

ਅਲਿਫ਼-ਅੱਲਾ ਚੰਬੇ ਦੀ ਬੂਟੀ,

ਮੁਰਸ਼ਦ ਮਨ ਵਿਚ ਲਾਂਦਾ ਹੂ

ਜਿਸ ਗਤ ਉਤੇ ਸੋਹਣਾ ਰਾਜੀ,

ਉਹੋ ਗਤ ਸਿਖਾਂਦਾ ਹੂ

ਹਰ ਦਮ ਯਾਦ ਰੱਖੀਂ ਹਰ ਵੇਲੇ,

ਸੋਹਣਾ ਉਠਦਾ ਬਾਂਹਦਾ ਹੂ

ਆਪੇ ਸਮਝ ਸਮਝੇਂਦਾ ਬਾਹੂ,

ਓਹ ਆਪ ਆਪੇ ਬਣ ਜਾਂਦਾ ਹੂ

📝 ਸੋਧ ਲਈ ਭੇਜੋ