ਮੁੱਠ ਭਰ ਚਾਵਾਂ ਲੈ ਕੇ, ਤੇਰੇ ਮੈਂ ਮੁਹਰੇ ਖੜ੍ਹਿਆ,
ਧਰਤਾ ਸੀ ਹੱਥ ਤੇਰੇ ਤੇ, ਦੱਸ ਦੇ ਖ਼ਤ ਕਿਉਂ ਨੀਂ ਪੜ੍ਹਿਆ,
ਡੁੱਬਿਆ ਜੋ ਸੂਰਜ ਸੱਜਣਾ, ਮੁੜ ਕੇ ਨੀ ਹੁਣ ਤੀਕ ਚੜ੍ਹਿਆ,
ਹੁਣ ਵੀ ਹੈ ਪਛਤਾਵਾ ਮੈਨੂੰ, ਕਾਹਤੋਂ ਹਾਂ ਤੇਰੇ ਨਾਲ ਮੈਂ ਲੜਿਆ,
ਹੱਥੀਂ ਜੋ ਪਾਈ ਮਾਲ਼ਾ ਦੇ ਮੋਤੀ ਵੀ ਚੁੱਪ ਨੇ ਹੋ ਗਏ,
ਪੁੱਛਦੇ ਨੇ ਨਾਲ ਜੋ ਰਹਿੰਦੇ ਸੀ ਕਿੱਧਰ ਨੇ ਉਹੋ ਖੋ ਗਏ,
ਅੰਬਰ ਵੱਲ ਤੱਕ ਕੇ, ਨਜ਼ਰੀਂ ਆ ਚਿਹਰਾ ਆਉਣਾ,
ਇੱਕ ਪਲ਼ ਵੀ ਨਾ ਸੋਚਿਆ ਸੀ, ਕਿੰਨਾ ਔਖਾ ਹੈ ਵੱਖ ਹੋ ਕੇ ਜਿਉਣਾ...
ਚੱਲ ਜੇਕਰ ਤੂੰ ਨਹੀਂ ਵੇ ਮੁੜਨਾ, ਮੇਰੇ ਹਾਸੇ ਤਾਂ ਮੋੜ ਦੇਵੀਂ,
ਤੇਰੇ ਪਿੰਡ ਵਾਲੀ ਵਾਅ ਨੂੰ, ਮੇਰੇ ਵੱਲ ਤੋਰ ਦੇਵੀਂ,
ਤੂੰ ਵੀ ਖੁਸ਼ ਰਹਿਣਾ ਸਿੱਖ ਗਿਆ, ਜਾਂ ਹਾਲਤ ਹੈ ਉਹੀ ਵੇ,
ਕਿੰਨੀਆਂ ਹੀ ਰਾਤਾਂ ਜਾਂ ਫੇਰ ਅੱਖ ਤੇਰੀ ਵੀ ਰੋਈ ਵੇ...
ਰੱਖਿਆ ਨਹੀਂ ਗਿਆ ਸਾਂਭ ਕੇ, ਤੇਰਾ ਤੇ ਮੇਰਾ ਰਿਸ਼ਤਾ,
ਮੈਂ ਦੱਸਤਾ ਸੀ ਖੇਤਾਂ ਦੀਆਂ ਵੱਟਾਂ ਨੂੰ...
ਦਿਲ ਵੀ ਇਹ ਪੱਥਰ ਬਣ ਗਿਆ, ਗੌਲੇ ਨਾ ਇਹ ਸੱਟਾਂ ਨੂੰ