ਨਾ ਦੇ ਦੁਆਵਾਂ ਸਾਹਾਂ ਨਾਲ ।
ਸਾਡੇ ਨਾ ਮਨ ਭਾਉਂਦੀਆਂ ।
ਸੁਣਿਆਂ ਦੁਆਵਾਂ ਬਦ-ਦੁਆਵਾਂ,
ਆਦਤ ਹੁੰਦੀ ਲੱਗਣ ਦੀ ।
ਨਹੀਂ ਚਾਹੁੰਦੀ ਮੈਂ ਇਹਨਾਂ ਦੀ,
ਆਦਤ ਪੂਰੀ ਹੋ ਜਾਵੇ ।
ਇਹ ਲੱਗਣ ਮੇਰੇ ਜ਼ਖ਼ਮਾਂ ।
ਤੇ ਰਾਜ਼ੀ ਹੋ ਸੁੱਕਣ ਉਹ ।
ਸੁੱਕੇ ਰੁੱਖਾਂ, ਬਿਨ ਮਾਲੀ,
ਬਾਗ ਕਿੱਥੇ ਲੱਗਦੇ ਸੋਹਣੇ ।
ਤੂੰ ਕੀ ਜਾਣੇ ਹਵਾ ਲੱਗਣ 'ਤੇ ।
ਛਿਕੜੇ ਆ ਜਦ ਭਰਦੇ ।
ਖੁਰਕ ਛਿੱਲ ਲਹੂ ਕੱਢਿਆ,
ਕਿੰਨਾਂ ਮਿੱਠਾ ਦਰਦ ਹੁੰਦਾ ।
ਬੜਾ ਪਿਆਰਾ ਲੱਗਦਾ ਉਹ ।
ਲੱਗਾ ਰੋਗ ਕੋਹੜ ਜਿਹਾ ।
ਵਾਪਸ ਲੈ ਆਪਣੀ ਦੁਆ ।
'ਸਰਬ' ਮਨ ਜੋ ਭਾਈ ਨਾ ।
ਤੂੰ ਕੀ ਜਾਣੇ ਅੱਲ੍ਹੜਾ ।
ਅੱਲੇ ਰੱਖਣ ਵਾਸਤੇ ਤਾਂ ਅਸਾਂ,
ਮੱਲ੍ਹਮ ਇਹਨਾਂ 'ਤੇ ਲਾਈ ਨਾ ।
ਖਾਧੀ ਕਦੇ ਦਵਾਈ ਨਾ ।