ਨਾ ਧਰਤੀ ਹੈ ਨਾ ਅੰਬਰ ਹੈ

ਨਾ ਧਰਤੀ ਹੈ ਨਾ ਅੰਬਰ ਹੈ

ਖੌਰੇ ਕਿੱਥੇ ਰੱਬ ਦਾ ਘਰ ਹੈ

ਉਸ ਪੁਸਤਕ ਨੂੰ ਪੂਜਣ ਜਿਸਦਾ 

ਨ੍ਹੇਰ ਡੁੱਬਾ ਹਰ ਅੱਖਰ ਹੈ

ਖੂਹ ਜਿਸ ਦੇ ਹੱਥ ਵਿਚ ਖੰਜਰ ਹੈ 

ਕਹਿੰਦੇ ਨੇ ਮੇਰਾ ਮਿੱਤਰ ਹੈ 

ਇਹ ਤਾਂ ਇਨਸਾਨਾਂ ਦਾ ਘਰ ਹੈ 

ਨਾ ਮਸਜਿਦ ਹੈ ਨਾ ਮੰਦਰ ਹੈ

ਉਸ ਰੁੱਖ ਦੀ ਛਾਵੇਂ ਬਹਿਣਾ ਹੈ

ਜਿਸ ਤੇ ਇੱਕ ਵੀ ਨਾ ਪੱਤਰ ਹੈ 

 

ਬਾਂਦਰ ਤੋਂ ਬੰਦਾ ਬਣਿਆ ਸੀ

ਬੰਦੇ ਤੋਂ ਬਣਿਆ ਬਾਂਦਰ ਹੈ

  

ਅੱਜ ਸੁਰਿੰਦਰ ਸ਼ਾਸ਼ਤਰਾਂ ਚੋਂ

ਵੀ ਲੱਭਦਾ ਫਿਰਦਾ ਸ਼ਸਤਰ 

📝 ਸੋਧ ਲਈ ਭੇਜੋ