ਨਾ ਗੁੱਟਕੇ ਕਦੇ ਖੁਸ਼ੀਆਂ ਦੇ ਕਬੂਤਰ।
ਬਦਲੇ ਗਏ ਦੀਵਾਰ 'ਤੇ ਕਿੰਨੇਂ ਹੀ ਕਲੰਡਰ।
ਉਮਰ ਤੋਂ ਪਹਿਲਾਂ ਹੀ ਕਿਉਂ ਆਏ ਜੁਆਨੀ ?
ਮੌਤ ਤੋਂ ਪਹਿਲਾਂ ਜੇ ਜਾਂਦੇ ਸੁਪਨੇ ਮਰ।
ਬੇ-ਮੁਹਾਰੀ ਜ਼ਿੰਦਗੀ ਡਿਸਕੋ ਦਾ ਨਾਚ ਹੈ,
ਤਖ਼ਤ 'ਤੇ ਬੈਠਾ ਨਚਾਉਂਦਾ ਹੈ ਕਲੰਦਰ।
ਬਿਨ-ਬਾਲਣੋਂ ਹੀ ਸੜ ਗਿਆ ਕਈ ਵਾਰ ਉਹ,
ਲੋਕ ਕਹਿੰਦੇ ਨੇ ਕਿ ਜ਼ਿੰਦਾ ਹੈ ਬਸ਼ਰ।
ਘਰ ਕੰਧਾਂ ਦਾ ਜਦੋਂ ਉਹਦੇ ਲਈ ਬਣਿਆ,
ਖੰਡਰਾਤ ਹੋ ਚੁੱਕਾ ਸੀ ਅੰਦਰ ਦਾ ਨਗਰ।