ਨਾ ਇੰਤਜ਼ਾਰ ਦੀ

ਨਾ ਇੰਤਜ਼ਾਰ ਦੀ ਲਿੱਜ਼ਤ ਨਾ ਗ਼ਮ ਜੁਦਾਈ ਦਾ। 

ਅਜੀਬ ਹਾਲ ਹੈ ਦੋਸਤ ਆਸ਼ਨਾਈ ਦਾ।

ਰੁਲਾ ਰੁਲਾ ਹੈਂ ਗਿਆ ਹਸਾਉਣ ਵਾਲੇ ਤੂੰ

ਹਸਾ ਹਸਾ ਕੇ ਨਹੀਂ ਇਸ ਤਰਾਂ ਰੁਲਾਈ ਦਾ।

ਕਰੀਬ ਕਿ ਸਮਾਂ ਫਿਰ ਕਦੇ ਮਿਲੇ, ਮਿਲੇ, 

ਕਰੀਬ ਕਿ ਨਹੀਂ ਦੂਰ ਦੂਰ ਜਾਈ  ਦਾ।

ਕਿਸੇ ਖ਼ਲੂਸ ਦੀ ਹੱਦ 'ਚੋਂ ਜ਼ਰਾ ਕੁ ਦੂਰ ਨਿਕਲ, 

ਕਿਸੇ ਖ਼ਲੂਸ ਦਾ ਰਸਤਾ ਹੈ ਭੁੱਲ ਭੁਲਾਈ ਦਾ।

ਹਜ਼ਾਰ ਦਾਸ਼ਤਾ ਇਹ ਜ਼ਿੰਦਗੀ ਪਰਾਈ ਹੈ

ਮੈਂ ਜਾਣਦਾ ਹਾਂ ਮਗਰ ਲੁਤਫ ਹੈ ਪਰਾਈ ਦਾ।

ਹਜ਼ਾਰ ਜ਼ਖ਼ਮ ਹੈ ਦਿਲ ਚਾਕ ਚਾਕ ਹੈ ਯਾਰੋ

ਹਜ਼ਾਰ ਜ਼ਖ਼ਮ ਹੈ ਇਕ ਜ਼ਖ਼ਮ ਬੇ ਵਫਾਈ ਦਾ।

📝 ਸੋਧ ਲਈ ਭੇਜੋ