ਨਾ ਜਗਾਓ ਫਿਰ ਸੰਨ ਸੰਤਾਲੀ

ਨਾ ਜਗਾਓ ਫਿਰ ਸੰਨ ਸੰਤਾਲੀ

ਰਹਿਣ ਦਿਓ ਸਤਲੁਜ ਝਨਾਂ ਵਗਦੇ

ਸਕੇ ਪੁੱਤ ਬਾਪ ਦੇ ਲੜ੍ਹਦੇ

ਚੰਗੇ ਨਹੀਂ ਲਗਦੇ

ਕਿਉਂ ਮਨਾਂ ਨਫ਼ਰਤ ਪਲਦੀ

ਕੰਧ ਲਹੂ ਨਾਲ ਲਿੱਪੀ

ਪਾਰ ਸਰਹੱਦੋਂ ਬਾਬੇ ਵਸਦੇ

ਏਧਰ ਉਹਨਾਂ ਦੀ ਮਿੱਟੀ

ਵਿਹੜੇ ਏਦਾਂ ਸੁੰਨ੍ਹੇ ਹੋਵਣ

ਖੂਨੀਂ ਦੀਵੇ ਨਹੀਂ ਜਗਦੇ

ਨਿੱਤ ਗੁਆਚਣ ਚਾਅ ਭੈਣਾਂ ਦੇ

ਹੱਥੋਂ ਡਿੱਗੇ ਰੋਟੀ

ਜਦ ਸਰਕਾਰੀ ਹੁਕਮ ਜੇਹਾ ਆਵੇ

ਬੁੱਕਲ ਸਹਿਮੇ ਪੋਤੀ

ਕਿਹੜਾ ਰੁੱਖਾਂ ਨੂੰ ਸਮਝਾਵੇ

ਇਹ ਗੀਤ ਨਹੀ ਸਾਡੀ ਰਗਦੇ

ਏਧਰ ਓਧਰ ਬੈਠ ਕੇ ਸੋਚਣ

ਧੁੱਪਾਂ ਤੇ ਪ੍ਰਛਾਵੇਂ

ਬੰਬ ਫ਼ਟਣ ਪਿੰਡਾਂ ਦੇ ਅੰਬਰੀਂ

ਮਿਟ ਜਾਣ ਸਿਰਨਾਵੇਂ

ਬੂਹਿਆਂ ਉੱਤੇ ਪੱਤ ਸਰੀਂਹ ਦੇ

ਪੁੱਤਾਂ ਸੰਗ ਸਜਦੇ

📝 ਸੋਧ ਲਈ ਭੇਜੋ