ਅਸਮਾਨਾਂ 'ਚ ਚਿੱਟਾ ਧੂੰਆਂ ਹੈ ।
ਉਹ ਰਸਤਾ ਭੁੱਲ ਗਿਆ ਹੋਣਾ ।
ਲੱਭਦਾ ਫਿਰਦਾ ਉਹ ਮੈਨੂੰ ।
ਸੜਕ ਤੇ ਰੁਲ ਰਿਹਾ ਹੋਣਾ ।
ਵਰਨਾ ਉਹ ਮੈਨੂੰ ਭੁੱਲ ਜਾਸੀ ।
ਨਾ ਮੁਮਕਿਨ ਹੈ ਦੋਸਤੋ ।
ਕੋਈ ਕਹਿੰਦਾ ਏ ਧੁੰਦ ਹੈ ।
ਜਿਸ ਨੇ ਕੀਤੀ ਹੈ ਤਿਲ੍ਹਕਣ ।
ਪੈਰ ਤਿਲ੍ਹਕ ਗਿਆ ਹੋਣਾ ।
ਕਿਤੇ ਹੋਰ ਪਹੁੰਚ ਗਿਆ ਜਾਪੇ ।
ਵਰਨਾ ਉਹ ਮਿਲਣ ਨਾ ਆਵੇ ।
ਨਾ ਮੁਮਕਿਨ ਹੈ ਦੋਸਤੋ ।
ਪਹਿਲਾਂ ਮੀਂਹ ਪੈ ਗਿਆ ਹੈ ।
ਕੁਦਰਤ ਦੇ ਰੰਗ ਨੇ ਸੋਹਣੇ ।
ਧੁੰਦ ਬਾਅਦ ਕੋਹਰੇ ਵਾਰੀ ਹੈ ।
ਮੁਹੱਬਤ ਫੁੱਲਾਂ ਦੀ ਕਿਆਰੀ ਹੈ ।
ਉਹ ਮਹਿਕਾਂ ਵੰਡਣ ਨਾ ਆਵੇ ।
ਨਾ ਮੁਮਕਿਨ ਹੈ ਦੋਸਤੋ ।
ਸੂਰਜ ਵੜਿਆ ਜਾ ਬੱਦਲੀਂ ।
ਪਿਆ 'ਸਰਬ' ਤੋਂ ਸ਼ਰਮਾਵੇ ।
ਚਾਂਦਨੀ ਚੰਦ ਵੜੀ ਬੁੱਕਲੀਂ ।
'ਸਰਬ' ਨੂੰ ਕਿੱਦਾਂ ਭਰਮਾਵੇ ।
ਕੋਈ ਪਈ ਮੁਸੀਬਤ ਭਾਰੀ ।
ਵਰਨਾ ਓਹ ਮੁੱਖ ਮੋੜ ਜਾਵੇ ।
ਨਾ ਮੁਮਕਿਨ ਹੈ ਦੋਸਤੋ ।