ਨਾ ਛੇੜ ਦਰਵੇਸ਼ਾਂ ਨੂੰ , ਅਸੀਂ ਪਹਿਲਾਂ ਵਰਗੇ ਨਹੀ ।
ਤੇਰੇ ਪਾਏ ਕਲੇਸਾਂ ਨੂੰ , ਹੁਣ ਸਿਜਦੇ ਕਰਦੇ ਨਹੀ ।
ਅਸੀਂ ਬੇਸ਼ੱਕ ਫੁੱਲਾਂ ਜਿਹੇ, ਪਰ ਤੇਰੇ ਤੇ ਤਰਦੇ ਨਹੀ ।
ਨਾ ਛੇੜ......
ਤੂੰ ਸੋਚ ਕਿ ਨਾ ਹੱਸੀਂ, ਕਿ ਤੀਰ ਨੂੰ ਕੱਸਲੈਂਗਾ ।
ਨਿਮਾਣੇ ਜਿਗਰੇ ਛੇਕ ਕਰਕੇ, ਤੂੰ ਕਿਧਰੇ ਨੱਸਜੇਂਗਾ ।
ਅਸੀਂ ਕਲਮ ਨੂੰ ਤਿੱਖੀ ਕਰ ਲਿਆ, ਹੁਣ ਤੇਰੀ ਜਰਦੇ ਨਹੀ ।
ਨਾ ਛੇੜ........
ਅਣਭੋਲ ਨਿਤਾਣੇ ਸੀ, ਤੇਰੇ ਤੀਰ ਵੀ ਮਾਣੇ ਸੀ ।
ਅਸਾਂ ਲੂਣੇ ਜ਼ਖ਼ਮ ਸਹੇ, ਸੰਸਕਾਰਾਂ ਜੋ ਤਾਣੇ ਸੀ ।
ਬੇਕਦਰ ਜ਼ਾਲਮਾਂ ਵੇ, ਜਾ ਹੁਣ ਤੇਰੇ ਘਰਦੇ ਨਹੀ ।
ਨਾ ਛੇੜ..........
ਹਾਕਾਂ ਮਾਰ ਇਨਸਾਫ ਮੰਗਣਾ, ਨਾਨਕ ਦੇ ਦੁਆਰੇ ਤੋਂ ।
ਦੂਰ ਝੁੱਗੀ ਪਾ ਵੱਸਣਾ, ਤੇਰੇ ਮਹਿਲ ਮੁਨਾਰੇ ਤੋਂ ।
ਅਸੀਂ ਬੱਦਲ ਗੰਧਲੇ ਚੰਗੇ, ਪਰ ਜਾ ਤੇਰੇ ਤੇ ਵਰ੍ਹਦੇ ਨਹੀ ।
ਨਾ ਛੇੜ.....
ਤੂੰ ਐਵੇਂ ਘੈਵੇਂ ਜਾਣ, ਨਾ ਧੱਕੇ ਮਾਰ ਘਰੋਂ ਕੱਢਦਾ ।
ਰੁੱਖੀ ਮਿੱਸੀ ਖਾ ਲੈਂਦਾ, ਤੇਰਾ ਕਦੇ ਨਾ ਦਰ ਛੱਡਦਾ ।
ਸਾਨੂੰ ਓਟਿਆਂ ਚੁੱਕ ਲਿਆ, ਨਿਓਟੇ ਸਰਬ ਹੁਣ ਮਰਦੇ ਨਹੀ ।
ਨਾ ਛੇੜ........