ਨਾ ਤੂੰ ਇੰਜ ਨਾ ਕਰੀਂ
ਮੁਹੱਬਤ ਕਿਹੜੀ ਵਾਰ ਵਾਰ
ਲੰਘਦੀ ਹੈ ਕੋਲੋਂ ਦੀ
ਇਰਾਦਾ ਇਕ ਵਾਰ ਹੀ ਸੀ
ਵਗਦੀ ਬਹਾਰ ਲਈ ਪਿਆਰ ਦਾ
ਜੇ ਇਸ਼ਕ ਤੋਂ ਡਰਦੇ ਰਹੇ
ਤਾਂ ਫਿਰ ਕਾਹਦਾ ਇਸ਼ਕ
ਕਾਹਦੇ ਵਾਅਦੇ
ਜੇ ਤੂੰ ਦਗਾ ਦੇ ਟੁਰ ਜਾਵੇਂਗੀ
ਓਹੀ ਦਰਦ ਰਹਿ ਜਾਵੇਗਾ
ਸਾਹਾਂ ਵਿਚ
ਤੇ ਇਸ਼ਕ ਦੇ ਰਾਹਾਂ ਵਿਚ
ਆਸ਼ਕਾਂ ਦਾ ਮਰਨ ਰਾਹ ਵੀ ਇਹੀ
ਦਿਲ ਦੀ ਤਮੰਨਾ ਵੀ ਇਹੀ
ਮੁਹੱਬਤ ਦੇ ਪੱਬਾਂ 'ਚ ਚੋਰੀ ਨਹੀਂ ਹੁੰਦੀ
ਝਾਂਜਰਾਂ ਦੀ ਛਣਕਾਰ 'ਚ ਖੌਫ ਨਹੀਂ ਹੁੰਦੇ ਛਣਕਣ ਦੇ
ਮਰਨਾ ਓਹੀ ਜੋ ਲੋਕਾਂ ਸਾਹਮਣੇ ਹੋਵੇ
ਸ਼ਮਾ ਦੇ ਜਗਦਿਆਂ ਜਗਦਿਆਂ
ਹਾਉਕਿਆਂ ਦੇ ਵਗਦਿਆਂ ਵਗਦਿਆਂ
ਮਹਿਬੂਬ ਦਿਸਦਾ ਰਹੇ
ਤਾਂ ਮੌਤ ਨਹੀਂ ਆਉਂਦੀ
ਇਸ਼ਕ ਦਾ ਸਰੂਰ ਰਹੇ
ਤਾਂ ਬਲਦੇ ਗੀਤ ਕਦ ਬੁੱਝਦੇ ਨੇ
ਏਦਾਂ ਨਹੀਂ ਮਰਦੇ ਹੁੰਦੇ ਨਿਮਾਣੇ ਇਸ਼ਕ
ਏਦਾਂ ਨਹੀਂ ਡੁੱਬਦੀਆਂ ਹੁੰਦੀਆਂ
ਪਿਆਰ ਦੀਆਂ ਕਹਾਣੀਆਂ
ਜਾਨ ਤਾਂ ਕੁਝ ਵੀ ਨਹੀਂ ਹੁੰਦੀ
ਪਿਆਰ ਬਗੈਰ ਜ਼ਿੰਦਗੀ ਕਿਸ ਕੰਮ
ਜ਼ਖਮ ਨਾ ਹੋਣ ਦਿਲ ਦੇ ਕਿਨਾਰੇ
ਤਾਂ ਧੜਕਣ ਦਾ ਕੀ ਧਰਮ ਕਰਮ
ਜੇ ਮੁਹੱਬਤ ਚੋਰੀ ਹੈ ਤਾਂ ਕੋਈ ਮਨਾਹੀ ਨਹੀਂ
ਜੇ ਰਾਤਾਂ ਚ ਨੀਂਦ ਨਹੀਂ ਤਾਂ ਕੈਦ ਕਰ ਦਿਓ ਆਹਾਂ
ਡੱਕ ਦਿਓ ਹੰਝੂਆਂ ਨੂੰ ਪਲਕਾਂ 'ਚ
ਵਾਪਿਸ ਲੈ ਲਓ ਇਹ ਜ਼ਿੰਦਗੀ
ਤੇ ਸਾਹਾਂ ਦੇ ਰੰਗ
ਮੁਹੱਬਤ ਹੋਈ ਤਾਂ ਕਰ ਜਾਣਾ ਵਾਪਿਸ
ਹੰਝੂ ਹੋਏ ਤਾਂ ਪੂੰਝ ਜਾਣਾ
ਹਾਉਕੇ ਵਿਲਕਦੇ ਹੋਏ ਤਾਂ ਥਾਪੜ ਸੁਆ ਜਾਣਾ