ਨਾ ਹਵਾ ਲਈ
ਕੋਈ ਬੋਲ ਰਿਹਾ ਹੈ
ਨਾ ਪਾਣੀ ਦੇ ਘੁੱਟ ਲਈ ਪਿਆਸ ਹੈ ਕਿਤੇ
ਇਹ ਕਦੇ ਪੰਜ ਆਬ
ਕਦੇ ਬਣਿਆ ਦੁਆਬ
ਵੰਡਦਾ ਰਿਹਾ ਰਹਿਮਤਾਂ
ਤੇ ਦਿੰਦਾ ਰਿਹਾ ਨਿੱਤ ਅਸੀਸਾਂ
ਇਹਨੇ ਅੰਗ 2 ਕਟਵਾ ਲਏ
ਪੁੱਤ ਬਲੀਦਾਨ ਕਰਾ ਲਏ
ਕਿਸੇ ਚੀਸ ਨਾ ਸੁਣੀਂ ਏਸ ਦੀ
ਮੈਂ ਹਵਾ ਹਾਂ ਓਸ ਦੇਸ ਦੀ-
ਇੱਕ ਅਰਜ਼ ਹੈ
ਮੇਰਾ ਫਰਜ਼ ਹੈ
ਪਾਣੀ ਤਾਂ ਖੇਤੀਂ ਰਹਿਣ ਦੇ
ਮੇਰੇ ਦੋਧੀਂ ਤੋਤੇ ਬਹਿਣ ਦੇ
ਨਾ ਚਾੜ ਇਹਨੂੰ ਕੋਈ ਰੰਗ ਵੇ
ਨਾ ਅੰਬਰ ਸਲੀਬੀਂ ਟੰਗ ਵੇ
ਕੋਈ ਜ਼ਿੰਦ ਨਾ ਗਾਉਂਦੀ ਰੁਲ ਜਾਵੇ
ਐਵੇਂ ਵਿਸ਼ ਨਾ ਪਾਣੀ ਘੁਲ ਜਾਵੇ