ਵਾਹਿਗੁਰੂ ਜੀ ਰਾਮ, ਗੁਸਾਈ, ਹਰੀ, ਗੋਬਿੰਦ, ਗੋਪਾਲਾ ਜੀ॥
ਬੀਠਲ, ਪਾਰਬ੍ਰਹਮ, ਪ੍ਰਭੂ ਜੀ, ਠਾਕੁਰ, ਅੱਲ੍ਹਾ ਤਾਲਾ ਜੀ॥
ਮੰਦਰ, ਮਸਜਿਦ, ਗੁਰਦੁਆਰੇ, ਜਾ ਕੇ ਤੈਨੂੰ ਲੱਭਿਆ ਨਈ॥
ਜਦ ਵੀ ਲੱਭਾ ਮਾਂ ਚੋ’ ਲੱਭਾ, ਐਵੇ ਬਾਹਲਾ ਜੱਭਿਆ ਨਈ॥
ਉਹ ਸੁਰਗਾ ਦੀ ਜੰਨਤ ਨਾਲੋ, ਥਾਂ ਵੱਡਾ ਮੇਰੀ ਮਾਂ ਦਾ ਹੈ॥
ਇਹਨਾਂ ਸਾਰਿਆਂ ਤੋਂ ਜੇ ਵੱਡਾ, ਨਾਂ ਵੱਡਾ ਮੇਰੀ ਮਾਂ ਦਾ ਹੈ॥