ਸਾਹ ਦਾ ਹਾਅ ਦੀ ਜੂਨੇ ਆਣਾ 

ਸਾਹ ਉਮਰਾਂ ਦਾ ਭੁੱਖਣ ਭਾਣਾ 

ਸਾਹ ਦਾ ਕੇਹਾ ਕਹਿਣ ਕਹਾਣਾ 

ਜਿਉਂ ਕਮੀਆਂ ਦਾ ਪੁੱਤ ਨਿਮਾਣਾ 

ਪਿਛਲੇ ਅੰਦਰ, ਬੂਹਾ ਢੋਅ ਕੇ 

ਜੰਮਣ ਵਾਲੀ ਮਾਂ ਨੂੰ ਰੋ ਕੇ 

ਮੇਲਾ ਵੇਖਣ ਜਾਵੇ 

ਪਰਤ ਘਰੀਂ ਨਾ ਆਵੇ

📝 ਸੋਧ ਲਈ ਭੇਜੋ