ਨਾਲ ਝਝੂਣੈ ਚਾ ਜਗਾਇਆ

ਨਾਲ ਝਝੂਣੈ ਚਾ ਜਗਾਇਆ ਈ, ਹੁਣ ਅੱਖੀਂ ਉਘੜ ਗਈਆਂ

ਨਾ ਹੁਣ ਖ਼ਾਬ ਨਾ ਆਲਮ ਖ਼ਾਬੀ, ਨਾ ਆਤਣ ਦੀਆਂ ਸਈਆਂ

ਮੇਲ ਵਿਛੋੜਾ ਆਖ ਨਾ ਸਕਾਂ, ਜਾਂ ਮੈਂ ਤੂੰ ਇਕ ਭਈਆਂ

ਦਫ਼ਤਰ ਗੁੰਮ ਹੋਏ ਹੁਣ ਫ਼ਕਰ, ਕੁਰਾਨ ਕਿਤਾਬਾਂ ਚਈਆਂ

📝 ਸੋਧ ਲਈ ਭੇਜੋ