ਠੀਕ ਹੀ ਅਣਜਾਣ ਹਾਂ ਮੈਂ,

ਠੀਕ ਹੀ ਨਾਦਾਨ ਹਾਂ ਮੈਂ,

ਸਮੇਂ ਦੇ ਬੀਤਣ ਤੇ ਜਿਹੜਾ

ਹੋਇਆ ਨਹੀਂ ਭੋਰਾ ਸਿਆਣਾ

ਏਸ ਗੱਲ ਨੂੰ ਸੋਚਿਆ ਨਹੀਂ,

ਏਸ ਗੱਲ ਨੂੰ ਸਮਝਿਆ ਨਹੀਂ,

ਵਹਿਣ ਸਾਡੇ ਜਜ਼ਬਿਆਂ ਦੇ,

ਨਿਤ ਕੰਢੇ ਤੋੜਦੇ ਨਹੀਂ,

ਨਿਤ ਵਗਦੇ ਸ਼ੂਕਦੇ ਨਹੀਂ

ਹੜ੍ਹਾਂ ਦੇ ਲੱਥਣ ਤੋਂ ਪਿਛੋਂ,

ਕੰਢਿਆਂ ਦੇ ਵਿਚ ਵਗਣਾ ਸਿਖ ਜਾਂਦੇ

ਮੈਂ ਤੇ ਏਹੋ ਸੋਚਿਆ ਸੀ,

ਮੈਂ ਤੇ ਏਹੋ ਸਮਝਿਆ ਸੀ,

ਚਿਰਾਂ ਪਿਛੋਂ ਮਿਲੀ ਏਂ ਤੂੰ,

ਹੱਸ ਕੇ ਕੋਈ ਗੱਲ ਕਰਸੇਂ

ਨੈਣ ਦੋਵੇਂ ਮੁਸਕਰਾ ਕੇ,

ਜ਼ਿੰਦਗਾਨੀ ਦੇ ਖ਼ਲਾ ਨੂੰ ਫੇਰ ਭਰਸੇਂ

ਗ਼ਲਤ ਸੀ ਪਰ ਸੋਚ ਮੇਰੀ,

ਤੇ ਗ਼ਲਤ ਵਿਸ਼ਵਾਸ਼ ਸੀ

ਮੈਂ ਖਿਜ਼ਾਂ ਵਿਚ ਮਹਿਕ ਸੱਜਰੀ,

ਦੀ ਲਗਾਈ ਆਸ ਸੀ

ਠੀਕ ਹੀ ਅਣਜਾਣ ਹਾਂ ਮੈਂ

📝 ਸੋਧ ਲਈ ਭੇਜੋ