ਮੈਂ ਨਦੀ ਮੌਸਮੀ, ਸਾਗਰ ਤੂੰ,

ਮੇਰੀ ਮੰਜਿਲ ਤੈਨੂੰ ਪਾਉਣਾ ਹੈ।

ਕਦੇ ਸੁੱਕ ਜਾਣਾ, ਕਦੇ ਵਗ ਪੈਣਾ,

ਤੇਰੇ ਹੱਥ ਮੇਰਾ ਹੋਣਾ ਹੈ।

ਕਦੇ ਪੱਥਰ ਹਾਂ, ਕਦੇ ਪਾਣੀ ਮੈਂ,

ਮੇਰਾ ਰੂਪ ਜਿਉਂ ਤੇਰਾ ਖਿਡੌਣਾ ਹੈ।

ਮੈ ਹੋ ਕੇ ਵੀ, ਤੇਰੀ ਹੋਈ ਨਾ,

ਬਸ ਏਸੇ ਗੱਲ ਦਾ ਰੋਣਾ ਹੈ।

ਜਦ ਲੂ ਦੁੱਖਾਂ ਦੀ ਅੱਗ ਵਰਗੀ,

ਮੇਰੀ ਜਿੰਦ ਵਲੰੂਧਰ ਧਰ ਜਾਵੇ।

ਤੂੰ ਬੱਦਲ ਬਣ ਵਰਦਾ ਹੈਂ,

ਮੇਰੇ ਤਨ ਦੀ ਝੋਲੀ ਭਰ ਜਾਵੇਂ।

ਜਿਸ ਦਿਨ ਤੂੰ ਖੁੱਲ ਕੇ ਬਰਸ ਗਿਆ,

ਹੈ ਹੜ੍ਹ ਇਸ਼ਕੇ ਦਾ ਜਾਣਾ।

"ਮੰਡੇਰ" ਤੋੜ ਕੇ ਨੱਕੇ, ਬੰਨ੍ਹਾ ਨੂੰ ,

ਬੱਸ ਤੇਰੇ ਵਿੱਚ ਸਮਾ ਜਾਣਾ॥

📝 ਸੋਧ ਲਈ ਭੇਜੋ