ਨਫਰਤ ਦੇ  ਵਿੱਚ

ਨਫਰਤ ਦੇ  ਵਿੱਚ  ਸੜਦੇ ਪਏ ਨੇ,

ਸੁੱਕ  ਕੇ ਪੱਤੇ ਝੜਦੇ ਪਏ  ਨੇ,

 

ਮੈਂ ਪੈਰਾਂ  ਨੂੰ   ਕੁਝ   ਨਹੀ ਕਹਿਣਾ

ਚੱਲਦੇ  ਕਿਤੇ  ਜਾਂ  ਖੜ੍ਹਦੇ  ਪਏ ਨੇ,

ਮੈਂ ਜਿਹਨਾ ਲਈ ਲੜਦਾ ਪਿਆ ਹਾਂ

ਮੇਰੇ   ਨਾਲ  ਉਹ ਲੜਦੇ   ਪਏ  ਨੇ,

ਸੱਚ  ਨੂੰ   ਬੰਨ੍ਹਣ   ਤੁਰਦੇ    ਜਿਹੜੇ

ਰਾਹਾਂ  ਦੇ   ਵਿਚ   ਅੜਦੇ  ਪਏ  ਨੇ,

ਪਹਿਲਾ   ਨ੍ਹੇਰਾ   ਨ੍ਹੇਰਾ   ਲਿਖ   ਕੇ 

ਲੁਕ  ਕੇ  ਅੰਦਰ   ਵੜਦੇ  ਪਏ   ਨੇ,

ਮੈਂ   ਕਿਤਾਬਾਂ  ਪੜਦਾ   ਪਿਆ   ਹਾਂ

ਲੋਕੀ   ਮੈਨੂੰ    ਪੜ੍ਹਦੇ    ਪਏ     ਨੇ,

ਆਸ਼ਕ,   ਫੱਕਰ  ਤੇ   ਭੋਲੇ   ਬੰਦੇ 

ਨਿੱਤ  ਹੀ  ਸੂਲੀ  ਚੜ੍ਹਦੇ   ਪਏ  ਨੇ

📝 ਸੋਧ ਲਈ ਭੇਜੋ