ਨਹੀਂ ਚਿਹਰੇ ਉਦਾਸ ਵੇਖਾਂਗੇ

ਨਹੀਂ ਚਿਹਰੇ ਉਦਾਸ ਵੇਖਾਂਗੇ

ਤੇਰੀ ਜ਼ਿੰਦਗੀ ਹੁਲਾਸ ਵੇਖਾਂਗੇ

ਸਾਡੇ ਮਰਨੇ ਦੀ ਖ਼ਬਰ ਦਾ ਕੀ ਬਣਿਆਂ,

ਤੇਰੇ ਪਿੰਡ ਦਾ ਜਲਾਸ ਵੇਖਾਂਗੇ

ਹਾਂ ! ਜੜੋ ਕਲੀ ਦੇ ਸਿਰ ਕਸੀਰ ਜੜੋ,

ਕਾਲੇ ਡੇਂਭੂ ਨਰਾਸ਼ ਵੇਖਾਂਗੇ

ਤੇਰੀ ਚਿੰਤਾ ਦੀ ਜ਼ਹਿਰ ਨੂੰ ਪੀ ਕੇ ਵੀ,

ਤੇਰੇ ਮਨ ਦਾ ਮਿਠਾਸ ਵੇਖਾਂਗੇ

ਪਹਿਲਾਂ ਧਰਤੀ ਦੇ ਸਾਰੇ ਚਿੱਬ ਕੱਢ ਕੇ,

ਤੇਰੀ ਝਾਂਜਰ ਦੀ ਰਾਸ ਵੇਖਾਂਗੇ

ਅਸੀਂ ਆਪਣੇ ਲਹੂ ਦੀ ਚਰ੍ਹਗਲ 'ਤੇ,

ਤੇਰੇ ਦਿਲ ਦਾ ਭੜਾਸ ਵੇਖਾਂਗੇ

📝 ਸੋਧ ਲਈ ਭੇਜੋ