ਨਹੀਂ ਜ਼ਿੰਦਗੀ ਗੁਜ਼ਾਰੀ

ਨਹੀਂ ਜ਼ਿੰਦਗੀ ਗੁਜ਼ਾਰੀ, ਕਦੇ ਸੱਚਿਆਂ 'ਚ ਚਲ ਕੇ। 

ਪਰੇਸ਼ਾਨ ਹੋ ਗਏ ਹਾਂ ਕਰਵਟ ਬਦਲ ਬਦਲ ਕੇ।

ਹੱਥ ਲਾਕੇ ਮੰਜ਼ਿਲਾਂ, ਫਿਰ ਮੁੜ ਪਏ ਪਿਛ੍ਹਾਂ ਨੂੰ 

ਬੇਇਖ਼ਤਿਆਰ ਚਲਕੇ, ਕਦੀ ਕਾਫ਼ਿਲੇ 'ਚ ਰਲ ਕੇ।

ਜਾ ਬੁਲਾ ਸਮੁੰਦਰਾਂ ਨੂੰ ਜਾਂ ਖਬਰ ਕਰੋ ਥਲਾਂ ਨੂੰ, 

ਇਹ ਨਦੀ ਪੁਕਾਰਦੀ ਹੈ ਕਿਸ ਨੂੰ ਉਛਲ ਉਛਲ ਕੇ।

ਨਾ ਉਧਾਲਦੇ ਨੇ ਮੈਨੂੰ ਨਾ ਸੰਭਾਲਦੇ ਇਹ ਮੈਨੂੰ, 

ਕਿਸੇ ਸੁਬਹ ਦੇ ਉਜਾਲੇ ਕਿਸੇ ਸ਼ਾਮ ਦੇ ਧੁੰਧਲਕੇ।

ਆਵਾਰਗੀ ਨਹੀਂ ਇਹ ਇਕ ਭਟਕਣਾ ਹੈ ਪਿਆਰੇ, 

ਸਹਰਾ 'ਚ ਗਏ ਹਾਂ ਕਿਸੇ ਦਸ਼ਤ 'ਚੋਂ ਨਿਕਲ ਕੇ।

📝 ਸੋਧ ਲਈ ਭੇਜੋ