ਅਸੀਂ ਕਾਸੇ ਜੋਗ ਹੋਏ 

ਨਾ ਅਸੀਂ ਧੁੱਪੇ ਬੈਠ ਕੇ ਹੱਸੇ 

ਨਾ ਛਾਵੇਂ ਬਹਿ ਰੋਏ

ਤੁਸਾਂ ਕਿਹਾ ਕਿ ਸਾਡੇ ਭਾਵੇਂ 

ਸਾਰੇ ਦਰਿਆ ਲੈ ਜਾ 

ਸਾਨੂੰ ਸੋਚ ਪਈ ਕਿ ਦਰਿਆ 

ਕਿੱਥੇ ਜਾਣ ਲੁਕੋਏ

ਦੋਵੇਂ ਤੁਰੇ ਤਾਂ ਤੀਜਾ ਸੂਰਜ 

ਨਾਲ ਨਾਲ ਹੋ ਤੁਰਿਆ 

ਸਾਨੂੰ ਨੰਗਾ ਨੰਗਾ ਜਾਪੇ 

ਤੁਰਨਾ ਲੋਏ ਲੋਏ

ਅਸੀਂ ਬਾਗ਼ ਵਿਚ ਚੋਰੀ ਵੀ ਆਏ 

ਤੇ ਇਕ ਫੁਲ ਤੋੜ ਸੱਕੇ 

ਚੋਰੀ ਵੀ ਅਸੀਂ ਅਣਖ਼ੁਸ਼ਬੋਏ 

ਸਾਧੀ ਵੀ ਅਣਖ਼ੁਸ਼ਬੋਏ

ਕਦੀ ਕਿਹਾ ਜੇ ਜੀ ਨਹੀਂ ਸਕਦੇ 

ਚਲ ਕੱਠੇ ਮਰ ਜਾਈਏ 

ਫੇਰ ਕਿਹਾ ਬਦਨਾਮ ਹੋਆਂਗੇ 

ਦੋਵੇਂ ਮੋਏ ਮੋਏ

📝 ਸੋਧ ਲਈ ਭੇਜੋ