ਨਾਹਰਿਆਂ ਦਾ ਜੰਗਲ

ਨਾਹਰਿਆਂ ਦਾ ਜੰਗਲ ਹੈ ਸੱਚ ਨੂੰ ਲੁਕਾ ਰਿਹਾ

ਰੂਹ ਦੀ ਸਰਦਲ ਤੇ ਗੁਬਾਰ ਜਿਹਾ ਛਾ ਰਿਹਾ

ਦੋਸ਼ੀ ਵੱਲ ਉਂਗਲ ਕਰਕੇ, ਬੰਦਾ ਇਉਂ ਘਬਰਾ ਰਿਹਾ

ਜਿਉਂ ਚਾਨਣ ਨੂੰ, ਹਨੇਰੇ ਤੋਂ ਹੋਵੇ ਖਤਰਾ ਜਿਹਾ

ਕੱਲ੍ਹ ਦੀ ਉਡੀਕ ਵਿੱਚ ਅੱਜ ਤੋਂ ਮੂੰਹ ਮੋੜਦਾ ਰਿਹਾ

ਜੜ੍ਹ ਬਣ ਗਿਆ ਬੰਦਾ, ਜੋ ਕਦੇ ਤਾਰੇ ਘੜਦਾ ਰਿਹਾ

 ਜੇਬ ਖਾਲੀ ਉੱਪਰ ਪੰਡ ਕਰਜ਼ੇ ਵਾਲੀ ਐਪਰ

 ਵੇਖੋ ਹੌਸਲਾ, ਬੰਦਾ ਫੇਰ ਵੀ ਕਿਵੇਂ ਮੁਸਕਰਾ ਰਿਹਾ

 

ਅੱਜ ਲੰਘਿਐ ਸ਼ਮੀ ਕੋਲੋ ਯਾਦਾਂ ਦਾ ਕਾਫ਼ਲਾ ਕੋਈ

ਤਪਦੇ ਹਾੜ੍ਹ ਆਵੇ ਜਿਉਂ ਪੌਣ ਦਾ ਹੁਲਾਰਾ ਜਿਹਾ

📝 ਸੋਧ ਲਈ ਭੇਜੋ