ਨੈਣ ਖਿੜੇ ਨਿੰਦ੍ਰਾ ਦੇ ਮਗਰੋਂ, ਨੈਣਾਂ ਨਾਲ ਨਜ਼ਾਰਾ ਖਿੜਿਆ
ਬਾਗ਼ ਸੁਨਹਿਰੇ ਸੁਫ਼ਨਿਆਂ ਵਾਲਾ, ਅੱਜ ਸਾਰੇ ਦਾ ਸਾਰਾ ਖਿੜਿਆ
ਦੂਰ ਖਿਤਜ ਵੱਲ ਤਕਦੇ ਤਕਦੇ, ਹੁਣ ਜਦ ਅੱਖਾਂ ਬੋਝਲ ਹੋਈਆਂ
ਅੰਬਰ ਦੇ ਡੂੰਘੇ ਛੱਪੜ 'ਤੇ, ਰਾਤੀ ਤਾਰਾ ਤਾਰਾ ਖਿੜਿਆ
ਟਾਹਣੀ - ਟਾਹਣੀ ਦਾ ਕਹਿਣਾ ਏ, ਜੀਵਨ ਜਾਂਦੀ ਰੁੱਤ ਦਾ ਨਾਂ ਏ
ਕਿਸ ਨੂੰ ਫੇਰ ਬਹਾਰ ਨੇ ਚੁੰਮਿਆ, ਕਿਹੜਾ ਫੁੱਲ ਦੋਬਾਰਾ ਖਿੜਿਆ
ਸੁੰਦਰਤਾ ਤਾਂ ਸਦਾ - ਸਦੀਵੀ , ਅੱਖਾਂ ਦੇ ਮੌਸਮ ਹੁੰਦੇ ਨੇ
ਦੇਖਣ ਵਾਲੇ ਦੇਖ ਰਹੇ ਹਨ, ਹਰ ਫੁੱਲ ਸਭ ਤੋਂ ਨਿਆਰਾ ਖਿੜਿਆ