ਨੈਣਾਂ ਦੇ ਸੌਦਿਆਂ ਚੋਂ

ਨੈਣਾਂ ਦੇ ਸੌਦਿਆਂ ਚੋਂ, ਮਨਫੀ ਅਸੂਲ ਕਰਨਾ

ਤੇ ਹਾਸਿਆਂ ਦੇ ਬਦਲੇ ਹੰਝੂ ਵਸੂਲ ਕਰਨਾ।

ਮੈਂ ਸਿਰ ਝੁਕਾ ਲਿਆ ਹੈ, ਤੇਰੇ ਦੁਆਰੇ ਕੇ

ਮਿਹਰਬਾਨ ਮੇਰੇ ! ਸਿਜਦਾ ਕੁਬੂਲ ਕਰਨਾ।

ਉਲਫਤ ਜਨੂੰਨ ਬਣ ਕੇ, ਮਾਰੂਥਲਾਂ 'ਚ ਆਵੇ

ਫਿਰ ਕਿਉਂ ਨਸੀਬ ਉੱਤੇ, ਸ਼ਿਕਵਾ ਫ਼ਜ਼ੂਲ ਕਰਨਾ

ਉਹ ਜੋ ਰਵਾਉਂਦੀਆਂ ਨੇ, ਹੁਣ ਚੇਤਿਆਂ 'ਚ ਕੇ

ਉਹਨਾ ਕਹਾਣੀਆਂ ਦਾ, ਚਰਚਾ ਨਾ ਮੂਲ ਕਰਨਾ

ਜੋ ਜ਼ਹਿਰ ਜ਼ਿੰਦਗੀ ਦਾ, ਪੀਂਦੇ ਨੇ ਮੁਸਕਰਾ ਕੇ

ਉਹ ਜਾਣਦੇ ਸੁਮੈਰਾ, ਸੂਲ਼ੀ ਨੂੰ ਸੂਲ ਕਰਨਾ

📝 ਸੋਧ ਲਈ ਭੇਜੋ