ਨਜ਼ਰਾਂ ਕਿੱਥੇ ਠਹਿਰ ਦੀਆਂ

ਨਜ਼ਰਾਂ ਕਿੱਥੇ ਠਹਿਰ ਦੀਆਂ

ਸਫ਼ਰੀ ਅੱਠੇ ਪਹਿਰ ਦੀਆਂ

ਕੰਨੋ ਬੋਲੇ ਹੋ ਗਏ ਆਂ,

ਗੱਲਾਂ ਸੁਣ ਸੁਣ ਸ਼ਹਿਰ ਦੀਆਂ

ਫੁੱਲਾਂ ਵਾਂਗੂੰ ਲੱਗੀਆਂ ਸਨ,

ਗ਼ਜ਼ਲਾਂ ਨਿੱਕੀ ਬਹਿਰ ਦੀਆਂ

ਮੇਰਾ ਪਿੰਡ ਵੀ ਕਰਦਾ ਏ,

ਰੀਸਾਂ ਤੇਰੇ ਸ਼ਹਿਰ ਦੀਆਂ

'ਰਾਣਾ' ਬਾਰੀ ਢੋਈ ਰੱਖ,

ਝੜੀਆਂ ਲੱਗੀਆਂ ਕਹਿਰ ਦੀਆਂ

📝 ਸੋਧ ਲਈ ਭੇਜੋ