ਕਿ ਨਾਲ ਹਲਾਤ ਦੇ ਲੜ ਕੇ ਵੱਡੇ ਹੋਏ ਆ
ਸਮੇਂ ਦੀ ਹਿੱਕ ਤੇ ਚੜ੍ਹ ਕੇ ਵੱਡੇ ਹੋਏ ਆ ।
ਦਿੱਲੀ ਜਿਹੇ ਕਾਨੂੰਨ ਸੀ ਮੇਰੀ ਗ਼ਰੀਬੀ ਦੇ
ਵਾਂਗ ਕਿਸਾਨਾਂ ਅੜ੍ਹ ਕੇ ਵੱਡੇ ਹੋਏ ਆ ।
ਆਪਣਾ ਮੈਂ ਪਿਛੋਕੜ ਕਦੇ ਵੀ ਭੁੱਲਿਆ ਨਹੀਂ
ਸੱਧਰ ਸਾਬ੍ਹ ਨੂੰ ਪੜ੍ਹ ਕੇ ਵੱਡੇ ਹੋਏ ਆ ।
ਮੇਰੀ ਗ਼ਜ਼ਲ ਨੇ ਚਾਨਣ ਤਾਂ ਫਿਰ ਕਰਨਾ ਈ ਸੀ
ਸੂਰਜ ਦੀ ਥਾਂ ਚੜ੍ਹ ਕੇ ਵੱਡੇ ਹੋਏ ਆ ।