ਨਾਲ ਸਜਣ ਦੇ ਰਹੀਏ

ਨਾਲ ਸਜਣ ਦੇ ਰਹੀਏ

ਝਿੜਕਾਂ ਝੰਬਾਂ ਤੇ ਤਕਸੀਰਾਂ,

ਸੋ ਭੀ ਸਿਰ ਤੇ ਸਹੀਏ

ਜੇ ਸਿਰ ਕੱਟ ਲੈਣ ਧੜ ਨਾਲੋਂ,

ਤਾਂ ਭੀ ਆਹ ਕਹੀਏ

ਚੰਦਨ ਰੁੱਖ ਲਗਾ ਵਿਚ ਵੇਹੜੇ,

ਜ਼ੋਰ ਧਿਙਾਣੇ ਖਹੀਏ

ਮਰਣ ਮੂਲ ਤੇ ਜੀਵਣ ਲਾਹਾ,

ਦਿਲਗੀਰੀ ਕਿਉਂ ਰਹੀਏ

ਕਹੈ ਹੁਸੈਨ ਫ਼ਕੀਰ ਸਾਂਈਂ ਦਾ,

ਰੱਬ ਦਾ ਦਿੱਤਾ ਸਹੀਏ

📝 ਸੋਧ ਲਈ ਭੇਜੋ