ਨਾਨਕ ਨੂੰ ਜਗ ਵਿੱਚ ਘੱਲਿਆ

ਜਦ ਥਾਂ ਥਾਂ ਉੱਤੇ ਪਾਪੀਆਂ ਨੇ,

ਜ਼ੋਰ ਆਪਣਾ ਦੱਸਿਆ।

ਦੇਵੀ ਦੇ ਮੋਢੇ ਚੜ੍ਹਕੇ ਦੈਂਤ,

ਖਿੜ ਖਿੜਾ ਕੇ ਹੱਸਿਆ।

ਚਹੁੰ ਪਾਸਿਆਂ ਤੇ ਛਾ ਗਈ,

ਤਦ ਕਾਲੀ ਸਿਆਹ ਮੱਸਿਆ।

ਨੇਕੀ ਤੇ ਸੱਚ ਦਾ ਦੇਵਤਾ,

ਖੰਭ ਲਾ ਉਤਾਂਹ ਨੂੰ ਨੱਸਿਆ।

ਜਾ ਕੇ ਪ੍ਰਭੂ ਦਾਤਾਰ ਨੂੰ,

ਵਿਥਿਆ ਸੁਣਾਈ ਓਸ ਨੇ।

ਦੁਨੀਆ ਦੇ ਅਤਿਆਚਾਰ ਦੀ।

ਫੋਟੋ ਵਿਖਾਈ ਓਸ ਨੇ

ਮੇਰੇ ਪ੍ਰਭੂ ਦਾਤਾਰ ਜਦ,

ਹਾਲਤ ਸੁਣੀ ਸੰਸਾਰ ਦੀ।

ਉਸ ਘੋਰ ਅਤਿਆਚਾਰ ਦੀ,

ਦੁਖੀਆਂ ਦੇ ਹਾਹਾਕਾਰ ਦੀ।

ਕ੍ਰਿਪਾ ਕਰੀ ਕ੍ਰਿਪਾਲ ਪ੍ਰਭੂ,

ਨਾਨਕ ਨੂੰ ਜਗ ਵਿੱਚ ਘੱਲਿਆ।

ਜਿਸ ਪਾਪੀਆਂ ਨੂੰ ਹੋੜ ਕੇ,

ਜ਼ੁਲਮਾਂ ਦਾ ਝੱਖੜ ਠੱਲਿਆ

ਵਲੀਆਂ ਦਾ ਮਾਣ ਤੋੜਿਆ,

ਸੱਜਣ ਜਿਹਾਂ ਨੂੰ ਵੱਲਿਆ

ਕਰ ਕੇ ਦਰਸ ਉਸ ਨੂਰ ਦੇ,

ਕਾਬੇ ਦਾ ਨੂਰ ਹੱਲਿਆ

ਵਲੀ ਕੰਧਾਰੀ ਤੇ ਸੱਜਣ ਠੱਗ ਨੂੰ,

ਸਿੱਧੇ ਰਸਤੇ ਪਾਇਆ।

ਤਪਦਾ ਕੜਾਹਾ ਕੌਡੇ ਦਾ,

ਠੰਡਾ ਕਰ ਵਿਖਾਇਆ।

ਦੁਖੀਆਂ ਦਾ ਮਦਦਗਾਰ ਅੱਜ,

ਕਾਲੂ ਦੇ ਘਰ ਵਿੱਚ ਆਇਆ

ਜਿਸ ਨੇ ਚੜ੍ਹੇ “ਤੂਫਾਨ” 'ਚੋਂ,

ਬੇੜੇ ਨੂੰ ਬੰਨੇ ਲਾਇਆ

📝 ਸੋਧ ਲਈ ਭੇਜੋ