ਨਾਨਕ ਸਾਹਿਬ ਨੂੰ ਮੰਨਦੇ
ਓਸ ਦੇ ਭਾਣੇ ਜੀਵਾਂਗੇ।
ਮਿਹਨਤ ਕਰਕੇ ਮਿਲ਼ਜੇ
ਰੁੱਖੀ-ਮਿੱਸੀ ਖਾਵਾਂਗੇ।
ਮਿਹਨਤ ਕਰਨੀ ਲਿਖਦੇ
ਹੱਥ ਕਿਸੇ ਨਾ ਅੱਡਾਂਗੇ।
ਹੱਕ ਕਿਸੇ ਦਾ ਖੋਹ ਕੇ
ਜ਼ਮੀਰ ਨਾ ਮਾਰਾਂਗੇ।
ਪਾਪੀਆ ਮੇਲਾ ਤੇਰਾ
ਭਰਿਆ ਛੱਡ ਕੇ ਜਾਵਾਂਗੇ।
ਕੁਦਰਤ ਨਾਂਵੇ ਲਾਈ ਜ਼ਿੰਦਗੀ
ਪਿਆਰ ਓਸ ਕਰਦੇ ਹਾਂ।
ਰਹਿੰਦੀ ਜ਼ਿੰਦਗੀ ਜਿੰਨੀ
ਰੱਖਾਂ ਲੜ ਲਾਵਾਂਗੇ।
ਨਾ ਕਿਸੇ ਦੀ ਚੁਗਲੀ ਕਰਦੇ
ਨਾ ਕਰਦੇ ਉਹ ਨਿੰਦਿਆ।
ਮੋਹ-ਮਾਇਆ ਨੂੰ ਛੱਡਕੇ
ਫਲ਼ ਉਹਨਾਂ ਦੇ ਖਾਵਾਂਗੇ।
ਸਰਬ ਨੇ ਲੋਕੋ ਠਾਣ ਲਿਆ
ਓਸ ਦੀ ਕੁਦਰਤ ਮਾਣਾਂਗੇ
ਪੰਛੀਆਂ ਤੋਂ ਸੰਗੀਤ ਸੁਣਾਂਗੇ
ਦੁਨੀਆ ਤੋਂ ਜਦ ਜਾਵਾਂਗੇ।