ਨੰਗੀ ਨਾਚ ਕਰੇਗੀ

(ਐਮਰਜੈਂਸੀ ਦਾ ਐਲਾਨ 'ਤੇ)

ਦੇਸ ਵਾਸੀਓ!

ਸੁਣੋ! ਸੁਣੋ!! ਅੱਜ ਦਾ ਐਲਾਨ

ਗਿਆ ਸ਼ਾਹੀ ਫੁਰਮਾਨ

ਕਿ ਹੁਣ ਰਾਣੀ ਨੰਗੀ ਨਾਚ ਕਰੇਗੀ

ਕੋਈ ਨਹੀਂ ਕਹਿ ਸਕੇਗਾ

-ਰਾਣੀ ਤੂੰ ਅੱਗਾ ਤਾਂ ਢਕ

ਸ਼ਹਿਰ ਵਾਸੀਓ!

ਪੈ ਜਾਓ ਸਾਰੇ ਰਜਾਈਆਂ 'ਦੜ ਕੇ

ਬਾਹਰ ਨਾ ਨਿਕਲੇ ਕਿਸੇ ਦਾ ਸਾਹ

ਭੁਖਿਓ ਨਾ ਕਹਿਣਾ ਅਸੀਂ ਭੁੱਖੇ ਹਾਂ

ਨਹੀਂ ਤਾਂ ਮੀਸਾ ਦਿੱਤਾ ਜਾਵੇਗਾ ਲਾ

(ਸਿੱਧਾ ਹੈ ਕਾਲੇ ਪਾਣੀਆਂ ਦਾ ਰਾਹ)

ਤੇ ਰਾਣੀ ਹੁਣ ਨੰਗੀ ਨਾਚ ਕਰੇਗੀ

ਦਰਬਾਰੀਓ!

ਨੱਚੋ ਰਾਣੀ ਦੇ ਅੱਗੇ ਤੇ ਪਿੱਛੇ

ਜੇ ਰਾਣੀ ਕੁਝ ਬੁੜ-ਬੁੜਾਵੇ

ਤਾਂ ਕਹੋ-ਕਿਆ ਬਾਤ ਕਹੀ ਹੈ

ਜੇ ਰਾਣੀ ਨੂੰ  ਛਿੱਕ ਵੀ ਆਵੇ

ਤਾਂ ਕਹੋ-ਕਿਆ ਬਾਤ ਕਹੀ ਹੈ

ਜੇ ਰਾਣੀ ਜਰਾ ਖੰਘੇ

ਤਾਂ ਕਹੋ-ਰਾਣੀ ਦੀਆਂ ਨਹੀਂਓ ਰੀਸਾਂ

ਤੇ ਰਾਣੀ ਹੁਣ ਨੰਗੀ ਨਾਚ ਕਰੇਗੀ

ਤੇ ਕੋਈ ਨਹੀਂ ਕਹਿ ਸਕੇਗਾ

ਕਿ ਰਾਣੀ ਤੂੰ ਅੱਗਾ ਢਕ

  

📝 ਸੋਧ ਲਈ ਭੇਜੋ