ਮਾਦਾ ਮੱਕੜੀ
ਸੰਭੋਗ ਕਰ
ਨਵੇਂ ਦੁੱਧ ਹੋਣ ਸਾਰ
ਨਰ ਨੂੰ ਖਾ ਜਾਂਦੀ ਹੈ
ਸਾਥ ਦੇਣ ਵਾਲੇ ਸਾਥੀ ਨੂੰ ਹੀ
ਪਹਿਲਾਂ ਕੁੱਖ ਦੀ
ਫਿਰ ਪੇਟ ਦੀ ਭੁੱਖ
ਮਿਟਾਉਣ ਲਈ
ਮਿਟਾ ਦੇਂਦੀ ਹੈ
ਇਹ ਸੁਣਿਆ ਤਾਂ ਸੀ
ਸੱਚ ਨਹੀਂ ਸੀ ਆਉਂਦਾ
ਪਰ ਮੱਕੜੀ ਜਾਤ ਦੀਆਂ
ਕੁਝ ਮਕੜਜਾਲ ਔਰਤਾਂ ਨੇ
ਸ਼ੱਕ ਨੂੰ ਯਕੀਨ ਵਿੱਚ ਬਦਲ ਦਿੱਤਾ ਹੈ
ਮੱਕੜੀ ਹੀ ਨਹੀ
ਬਾਜੀਆਂ ਬਾਜੀਆਂ ਨਾਰੀਆਂ ਵੀ
ਨਰ ਭਖਸ਼ਣਾਂ ਹੁੰਦੀਆਂ ਨੇ
ਵਰ ਨੂੰ ਵਰਤ ਕੇ ਸੁੱਟਣ ਵਾਲੀਆਂ
ਨਰ ਨੂੰ ਖਾਣ ਵਾਲੀਆਂ