ਔਰਤਾਂ ਦੀ ਬਰਾਬਰੀ ਦੀ ਜੱਦੋਜਹਿਦ
ਸਿਰਫ਼ ਔਰਤਾਂ ਦੀ ਹੀ ਨਹੀਂ ਹੈ
ਔਰਤਾਂ ਦੀ ਇਹ ਲੜਾਈ ਮਰਦਾਂ ਦੀ ਵੀ ਹੈ
ਬਲਕਿ ਮਰਦਾਂ ਦੀ ਜ਼ਿਆਦਾ ਹੈ -
ਆਪਣੇ ਆਪ ਨਾਲ਼
ਆਪਣੇ ਵੱਲੋਂ ਬਣਾਈਆਂ
ਗ਼ਲਤ ਧਾਰਨਾਵਾਂ ਰੀਤਾਂ ਰਵਾਇਤਾਂ ਨਾਲ਼
ਆਪਣੇ ਜ਼ਿਹਨ ਵਿੱਚ ਫਿੱਟ ਹੋਏ
ਨਾਰੀ ਵਿਰੋਧੀ ਗ਼ਲਤ ਸਾਫ਼ਟਵੇਅਰਾਂ ਨਾਲ਼
ਔਰਤਾਂ ਦੀ ਲੜਾਈ ਮਰਦਾਂ ਦੇ
ਖ਼ਿਲਾਫ਼ ਨਹੀਂ
ਸਗੋਂ ਉਹਨਾਂ ਦੇ ਹੱਕ ਵਿੱਚ ਹੈ
ਉਹਨਾਂ ਨੂੰ ਬਰਾਬਰ ਦੇ ਵਰ ਮੇਚ ਦੇਣ ਦੇ
ਮੌਕੇ ਦੇਣ ਲਈ
ਰੌਸ਼ਨ ਖਿਆਲ ਮਾਂਵਾਂ ,ਭੈਣਾਂ , ਧੀਆਂ
ਵਾਲ਼ਾ ਸਜੱਗ ਮ੍ਹੈਣ ਪਰਿਵਾਰ ਦੇਣ ਲਈ
ਔਰਤਾਂ ਦੀ ਲੜਾਈ
ਐਸੀ ਅਲੋਕਾਰ ਲੜਾਈ ਹੈ
ਜਿਸ ਵਿੱਚ ਕੋਈ ਵੀ ਨਹੀਂ ਹਾਰੇਗਾ
ਸਭ ਧਿਰਾਂ ਜੇਤੂ ਹੋਣਗੀਆਂ...
ਔਰਤਾਂ ਦੀ ਲੜਾਈ
ਸਿਰਫ਼ ਔਰਤਾਂ ਦੀ ਹੀ ਨਹੀਂ
ਸਭ ਇਨਸਾਨਾਂ ਦੀ ਹੈ
ਇਨਸਾਨੀ ਹੱਕਾਂ ਦੀ ਲੜਾਈ ਹੈ
ਨਾਰੀ ਦੀ ਅਜ਼ਾਦ ਪਰਵਾਜ਼ ਦਾ ਅਗਾਜ਼
ਸੈਮੀਨਾਰਾਂ ,ਸੜਕਾਂ , ਚੌਕਾਂ ਤੋਂ ਪਹਿਲਾਂ
ਘਰ ਤੋਂ ਕਰਨਾ ਬਣਦਾ ਹੈ।