ਨਸ਼ੇੜੀ ਪੁੱਤ ਮਾਂ ਦਾ

ਮੈਂ ਹਾਂ ਨਸ਼ੇੜੀ ਪੁੱਤ ਮਾਂ ਦਾ, ਤੇ ਮੈਨੂੰ ਮਾਣ ...

ਨਸ਼ੇ ਕਰਨਾ ਮੇਰਾ ਕੰਮ, ਚਿੱਟਾ ਮੇਰੀ ਸ਼ਾਨ ...

ਹਰ ਤਰ੍ਹਾਂ ਦਾ ਮੈਂ ਨਸ਼ਾ ਕਰਦਾ, ਘਰ ਦਿਆਂ ਤੋਂ ਨਹੀਂ ਮੈਂ ਡਰਦਾ ...

ਧੀਆਂ ਭੈਣਾਂ ਛੇੜਨ ਦੇ ਲਈ, ਜਰਦਾ ਲਾ ਮੋੜਾਂ 'ਤੇ ਖੜ੍ਹਦਾ ...

ਜੇ ਕਿਸੇ ਕੁੜੀ ਨੇ ਮੈਨੂੰ ਨਾ ਕੀਤੀ, ਤੇਜ਼ਾਬ ਦੀ ਬੋਤਲ ਮੈਂ ਖੋਲ੍ਹ ਲਈ ...

ਇਕੱਲੀ ਮਿਲੀ ਤਾਂ ਬਲਾਤਕਾਰ ਕਰੂ, ਇੱਜ਼ਤ ਕਿਸੇ ਦੀ ਸ਼ਰੇਆਮ ਫਰੋਲ ਲਈ ...

ਮੈਨੂੰ ਕਿਸੇ ਦਾ ਕੋਈ ਡਰ ਨਹੀਂ ਆ, ਮੈਂ ਖੁੱਲ੍ਹਾ ਸ਼ੇਰ ਬਣ ਕੇ ਘੁੰਮਾਂਗਾ ...

ਸਮਾਜ ਨੇ ਦਿੱਤਾ ਹੱਕ ਚੁੰਨੀਆਂ ਰੋਲਣ ਦਾ, ਮੇਰੀ ਸਰਕਾਰ ਦੇ ਹੱਥ ਮੈਂ ਚੁੰਮਾਂਗਾ ...

ਚਿੱਟਾ ਮਿਲਦਾ ਮੈਨੂੰ ਹਰ ਦੁਕਾਨ 'ਤੇ, ਘਰੇ ਸਮਾਨ ਵੇਚਣ ਨੂੰ ਬਹੁਤ ...

ਚਾਹੇ ਮਾਂ ਰੋਕੇ ਚਾਹੇ ਬਾਪ ਮੇਰਾ, ਮੇਰੇ ਹੱਥੋਂ ਲਿਖੀ ਉਸਦੀ ਮੌਤ ...

ਮੈਂ ਜੇ ਸੁਧਰਨਾ ਚਾਹਵਾਂ ਵੀ, ਇਹ ਸਮਾਜ ਸ਼ੈਰੀ ਮੈਨੂੰ ਨਾ ਇਕ ਮੌਕਾ ਦਿੰਦਾ ...

ਮੈਂ ਹਾਂ ਨਸ਼ੇੜੀ ਪੁੱਤ ਮਾਂ ਦਾ, ਮੈਨੂੰ ਮਾਂ ਵਰਗਾ ਨਸ਼ਾ ਨਾ ਧੋਖਾ ਦਿੰਦਾ...

📝 ਸੋਧ ਲਈ ਭੇਜੋ