ਨਸ਼ਿਆਂ ਤੋਂ ਬਚ ਕੇ ਰਹੀਏ

ਨਸ਼ੇ ਨਸ਼ੇ ਦੀ ਗੱਲ ਹੈ

ਨਸ਼ਾ ਅੱਜ ਤੇ ਨਾਸ਼ ਕੱਲ੍ਹ ਹੈ

ਕੁਝ ਨਸ਼ੇ ਦੇ ਵੱਡੇ ਵਪਾਰੀ

ਜੋ ਸਾਰੇ ਜੱਗ ਤੇ ਭਾਰੀ

ਜਦ ਵੀ ਗੱਲ ਨਸ਼ੇ ਦੀ ਕਰੀਏ

ਸੱਭ ਤੋਂ ਪਹਿਲਾਂ ਉਨ੍ਹਾਂ ਤੋਂ ਡਰੀਏ

ਜੋ ਇਹ ਨਸ਼ਾ ਬੇਚਦੇ ਨੇ

ਉਹ ਹੀ ਗੱਦਾਰ ਦੇਸ਼ ਦੇ ਨੇ

ਫਿਰ ਡਰੀਏ ਉਨ੍ਹਾਂ ਲੋਕਾਂ ਤੋਂ

ਬੱਚ ਕੇ ਰਹੀਏ ਜੋਕਾਂ ਤੋਂ

ਜੋ ਖਰੀਦ ਨਸ਼ੇ ਕਰਦੇ ਨੇ

ਨਿੱਤ ਤਿਲ ਤਿਲ ਕਰਕੇ ਮਰਦੇ ਨੇ

ਉਹ ਵੀ ਗੱਦਾਰ ਕਹਾਉਂਦੇ

ਜੋ ਕਲੰਕ ਦੇਸ਼ ਨੂੰ ਲਾਉਂਦੇ

ਹੱਥੀਂ ਕੰਮ ਨਾ ਕੋਈ ਕਮਾਉਂਦੇ

ਕਤਲ ਚੋਰੀਆਂ ਡਾਕੇ ਲਾਉਂਦੇ

ਲੋਕਾਂ ਤੋਂ ਪੈਸੇ ਲੁੱਟ ਲੁੱਟ ਖਾਵਣ

ਅਮਨ ਚੈਨ ਮਾਰ ਮੁਕਾਵਣ

ਫਿਰ ਡਰੀਏ ਯਾਰਾਂ ਦੋਸਤਾਂ ਤੋਂ

ਭੰਗੀ ਅਫ਼ੀਮੀ ਪੋਸਟਾਂ ਤੋਂ

ਜੋ ਨਸ਼ੇ ਕਰਨੇ ਸਿਖਾਉਂਦੇ

ਪਾ ਜਾਲ਼ ਬੰਦੇ ਫਸਾਉਂਦੇ

ਇਹ ਬੀਜਣ ਬੀਜ ਨਸ਼ਿਆਂ ਦੇ

ਹੁੰਦੇ ਦੁਸ਼ਮਣ ਘਰ ਵਸਿਆਂ ਦੇ

ਫਿਰ ਭੋਰਾ ਇਸ ਮਨ ਤੋਂ ਡਰੀਏ

ਇਸ ਨੂੰ ਆਪਣੇ ਵੱਸ ਵਿੱਚ ਕਰੀਏ

ਮੰਦਾ ਵਾਕ ਮੂੰਹੋਂ ਨਾ ਕਹੀਏ

ਨਸ਼ਿਆਂ ਤੋਂ ਸਦਾ ਬੱਚ ਕੇ ਰਹੀਏ

📝 ਸੋਧ ਲਈ ਭੇਜੋ