ਨਾ ਖੁਰਚ ਭੋਅਲਿਆ ਸੱਜਣਾ ਤੂੰ

ਜਖਮਾਂ ਤੇ ਸਿਕਰ ਲੈਣ ਦੇ

ਸਾਨੂੰ ਵੀ ਟਿਕ ਕੇ ਬਹਿ ਲੈਣ ਦੇ

ਓਹਨਾਂ ਨੂੰ ਮੌਜ ਮਨਾਂ ਲੈਣ ਦੇ

ਤੂੰ ਠੂੰਗ ਠੂੰਗ ਕੇ ਚੁੰਝਾਂ ਨਾਂ

ਨਾਂ ਛੇੜ ਪੰਛੀਆਂ ਨਾਗਾ ਨੂੰ

ਹਾਲੇ ਅਣਸੁਣਿਆ ਕੀਤਾ ਹੈ

ਅਸਾ ਬੀਨਾਂ ਦੇ ਕੁੱਲ ਰਾਗਾ ਨੂੰ

ਬਿਨ ਵਹਜਾ ਅਸਾ ਸਿਰ ਚੁੱਕਣਾ ਨਹੀਂ

ਬੇ ਫ਼ਿਕਰੇ ਵਕਤ ਗੁਜਾਰਾਂਗੇ

ਸਾਡੇ ਜਹਿਰ ਬੜੀਆਂ ਚੀਸਾ  ਨੇ

ਜੇ ਛੇੜੇਂਗਾ  ਡੰਗ ਮਾਰਾਗੇ

ਬੰਬਾ ਦੇ ਖੜਕੇ ਵਿਚੋ ਨਾਂ

ਤੂੰ  ਭਾਲ ਸਕੂਨ ਭਰਾਵਾ ਓਏ

ਤੂੰ ਦੂਰ ਰੱਖੀ ਚੰਗਿਆੜੀ ਨੂੰ

ਫਟ ਜਾਣਾ ਨਹੀਂ ਤੇ ਲਾਅਵਾ ਓਏ

ਤੂੰ ਸਮਝ ਦੇਵਤੇ ਦੇਆਂ ਨੂੰ

ਵਿਚ ਭਰਮ ਸੁਵਾਲ ਉਠਾ ਰਿਹਾ

ਘੱਟਾ ਖੇਹ ਮਿੱਟੀ ਉਸ ਪਾਸੇ

ਜਿਸ ਰਾਹ ਵਲ ਕਦਮ ਉਠਾ ਰਿਹਾ

ਤੈਨੂੰ ਅੰਤ ਜੋਦੜੀ ਕਰਦਾ ਹਾ

ਗੱਲ ਇਸ ਤੋਂ ਅੱਗੇ ਤੋਰੀ ਨਾ

ਚੁੱਪ ਸਾਡੀ  ਵਿਚ ਤੂਫਾਨ ਲੁਕੇ

ਕਿਤੇ ਸਮਝ ਲਵੀਂ ਕਮਜੋਰੀ ਨਾ

ਕਹਿ ਅਮਰਜੀਤ ਸਿੰਘ ਬਣਨਾਂ ਨਹੀਂ

ਰਾਹ ਰੋੜਾ ਕਿਸੇ ਬੇਗਾਨੇ ਦੇ

ਚੁੱਪਚਾਪ ਗੁਜਰ ਕੇ ਸਮਝ ਰਹੇ

ਅਸੀ ਕੈਸੇ  ਨੇ  ਤੌਰ  ਜਮਾਨੇ ਦੇ

ਬੇ ਫਿਕਰੇ ਹਾਂ ਬੇ ਸ਼ੁਕਰੇ ਨਹੀਂ

ਬੇ ਸ਼ੁਕਰਿਆਂ ਨਾਂ ਵਾਹ ਪਾਉਣਾਂ ਨਹੀਂ

ਖੁਸ਼ ਰਹਿ ਕੇ ਜੀਵਨ ਮਾਣਾ ਗੇ

ਉਲਝਣ ਵਿਚ ਵਕਤ ਗਵਾਉਣਾ ਨਹੀਂ

📝 ਸੋਧ ਲਈ ਭੇਜੋ