ਵੱਢੀ ਖੋਰੀ ਸਮਾਜ ਦਾ ਅੰਗ ਹੋਈ, 

ਵੱਢੀ ਖਾਂਦਿਆਂ ਕੋਈ ਨਾ ਸੰਗਦਾ । 

ਹੋਈ ਜ਼ਿੰਦਗੀ ਤਾਸ਼ ਦੀ ਖੇਡ ਵਾਂਙੂ, 

ਪੱਤਾ ਕੋਲ ਸਰਮਾਏ ਦੇ ਰੰਗ ਦਾ । 

ਇਕ ਸੇਠ ਜੀ ਸੜੇ ਹੋਏ ਕਹਿਣ ਲੱਗੇ, 

ਸਮਾਂ ਗਿਆ ਉਲਟੇ ਹੀ ਢੰਗ ਦਾ । 

ਨੌਕਰ ਨਹੀਂ ਹਜ਼ੂਰ, ਹਜ਼ੂਰ ਕਰਦਾ, 

ਨਾਲੇ ਪੂਰੀ ਤਨਖਾਹ ਵੀ ਮੰਗਦਾ ਏ।

📝 ਸੋਧ ਲਈ ਭੇਜੋ