ਉਹ ਦੱਸਦੇ ਨੇ
ਹੁਣ
ਉਹਨਾਂ ਦੇ ਆਪਣੇ ਘਰ ਵਿੱਚ ਵੜਨ ਤੋਂ
ਪਹਿਲਾਂ ਹੀ ਪੈਰ ਥਿੜ੍ਹਕਦੇ ਨੇ
ਦਰਵਾਜ਼ਾ ਖੋਲ੍ਹਣ ਤੋਂ ਵੀ ਡਰ
ਲੱਗਦਾ ਹੈ
ਉਹ ਦੱਸਦੇ ਨੇ
ਹੁਣ ਤਾਂ
ਆਪਣੇ ਘਰ ਦੇ ਕਮਰੇ ਵਿੱਚ
ਬੰਦ ਹੋ
ਜਾਵਣ ਨੂੰ ਦਿਲ ਕਰਦਾ ਹੈ
ਹਨੇਰਾ ਖਤਮ ਨਾਂ ਹੋਏ
ਰੌਸ਼ਨੀ ਦੀ ਕੋਈ
ਉਮੀਦ ਨਹੀਂ
ਹਰ ਪਲ ਇਹ
ਡਰ ਹੈ ਸਤਾ ਰਿਹਾ
ਫਿਰ ਉਹ ਸਭ
ਸਹਿਣਾ ਪਵੇਗਾ
ਜਿਸ ਤੋਂ
ਦੂਰ ਹੋਵਣ ਲਈ
ਹਨੇਰਾ
ਹੀ ਹੈ ਚੰਗਾ ਲੱਗ ਰਿਹਾ